07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਸਮਤੀ ਦੀ ਆਮਦ ਘਟਣ ਕਾਰਨ ਭਾਅ 'ਚ ਹੋਇਆ 20 ਫ਼ੀਸਦੀ ਤੱਕ ਦਾ ਵਾਧਾ

ਅਜੀਤ ਡੈਸਕ 21-11-2025

• ਕਿਸਾਨ ਬਾਸਮਤੀ ਦੇ ਭਾਅ ਨੂੰ ਲੈ ਕੇ ਦੁਚਿੱਤੀ 'ਚ • ਕਿਸਾਨਾਂ ਵਲੋਂ ਬਾਸਮਤੀ ਦੀ ਖ਼ਰੀਦ 'ਚ ਸਰਕਾਰੀ ਦਖ਼ਲ ਦੀ ਮੰਗ
ਮੂਨਕ (ਸੰਗਰੂਰ), 20 ਨਵੰਬਰ (ਕੇਵਲ ਸਿੰਗਲਾ)-ਹੁਣ ਜਦੋਂਕਿ ਸੂਬੇ ਦੇ ਕਿਸਾਨ ਕਾਫ਼ੀ ਹੱਦ ਤੱਕ ਆਪਣੀ ਬਾਸਮਤੀ ਦੀ ਫ਼ਸਲ ਵੇਚ ਚੁੱਕੇ ਹਨ ਅਤੇ ਹੁਣ ਬਾਸਮਤੀ ਦੇ ਭਾਅ ਵਧਣਾ ਕਿਸਾਨਾਂ ਨੂੰ ਹੈਰਾਨ, ਪ੍ਰੇਸ਼ਾਨ ਕਰਨ ਤੋਂ ਇਲਾਵਾ ਕਿਸਾਨਾਂ 'ਚ ਦੁਚਿੱਤੀ ਪੈਦਾ ਹੋ ਰਹੀ ਹੈ | ਕਿਉਂਕਿ ਜਿਸ ਭਾਅ ਕਿਸਾਨਾਂ ਨੇ ਆਪਣੀ ਫ਼ਸਲ ਵੇਚੀ ਉਸ ਨਾਲ ਕਿਸਾਨਾਂ ਦੇ ਪੱਲੇ ਠੇਕਾ ਵੀ ਨਹੀਂ ਪਿਆ ਅਤੇ ਕਿਸਾਨ ਅੱਗੇ ਤੋਂ ਬਾਸਮਤੀ ਦੀ ਕਾਸ਼ਤ ਕਰਨ ਤੋਂ ਤੌਬਾ ਕਰ ਰਹੇ ਹਨ ਅਤੇ ਜਿਸ ਹਿਸਾਬ ਨਾਲ ਹੁਣ ਭਾਅ ਚੱਲ ਰਹੇ ਹਨ, ਉਹ ਕਿਸਾਨਾਂ ਨੂੰ ਠੇਕੇ 'ਤੇ ਜ਼ਮੀਨਾਂ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ ਸੋ ਬਾਸਮਤੀ ਦੀ ਖੇਤੀ ਕਿਸਾਨਾਂ ਲਈ ਸੱਟਾਂ ਸਿੱਧ ਹੋ ਰਹੀ ਹੈ | ਇਸ ਸਾਲ ਬਾਸਮਤੀ ਦਾ ਝਾੜ ਘਟਣਾ ਅਤੇ ਇਸ ਦਾ ਉਚਿੱਤ ਭਾਅ ਨਾ ਮਿਲਣ ਕਾਰਨ ਨਾਲ ਕਿਸਾਨ ਮਾਯੂਸੀ ਦੇ ਆਲਮ 'ਚ ਹਨ | ਬਾਸਮਤੀ ਦੀ ਖੇਤੀ 'ਚ ਘਾਟਾ ਪੈਣ ਨਾਲ ਕਿਸਾਨ ਅਗਲੇ ਸਾਲ ਬਾਸਮਤੀ ਦੀ ਕਾਸ਼ਤ ਕਰਨ ਤੋਂ ਮੂੰਹ ਮੋੜ ਲੈਣ ਬਾਰੇ ਸੋਚ ਰਹੇ ਹਨ ਜਿਸ ਨਾਲ ਸੂਬਾ ਸਰਕਾਰ ਦੀ ਬਦਲਵੀਂ ਖੇਤੀ ਮੁਹਿੰਮ ਨੂੰ ਵੀ ਧੱਕਾ ਲੱਗੇਗਾ | ਸੀਜ਼ਨ ਦੀ ਸ਼ੁਰੂਆਤ 'ਚ ਬਾਸਮਤੀ 1509 ਅਤੇ 1847 ਝੋਨੇ ਦਾ ਭਾਅ 2500 ਤੋਂ 2700 ਰੁਪਏ ਪ੍ਰਤੀ ਕੁਇੰਟਲ ਵਿਕ ਚੁੱਕਾ ਹੈ ਜੋ ਕਿ ਵੱਧ ਕੇ ਹੁਣ 2900 ਤੋਂ 3000 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ | ਇਸੇ ਤਰ੍ਹਾਂ ਬਾਸਮਤੀ 1121 ਅਤੇ1401 ਮੁੱਛਲ ਦੇ ਭਾਅ ਵੀ ਪਿਛਲੇ 10 ਦਿਨਾਂ 'ਚ 15 ਫ਼ੀਸਦੀ ਤੱਕ ਵੱਧ ਚੁੱਕੇ ਹਨ | ਬਾਸਮਤੀ 1121 ਦਾ ਭਾਅ 4000 ਰੁਪਏ ਪ੍ਰਤੀ ਕੁਇੰਟਲ ਤੋਂ ਟੱਪ ਚੁੱਕਾ ਹੈ ਅਤੇ ਮੁੱਛਲ 1401 ਵੀ 3800 ਰੁਪਏ ਕੁਇੰਟਲ ਤੋਂ ਟੱਪ ਗਈ ਹੈ ਜਦੋਂਕਿ ਸੀਜ਼ਨ ਦੀ ਸ਼ੁਰੂਆਤ 'ਚ 1121 ਤੇ ਮੁੱਛਲ ਦਾ 3100 ਤੋਂ 3200 ਰੁਪਏ ਪ੍ਰਤੀ ਕੁਇੰਟਲ ਸੀ | ਬਾਸਮਤੀ ਦੀ ਸਾਂਭ ਸੰਭਾਲ ਕਿਸਾਨਾਂ ਲਈ ਮੁਸ਼ਕਲ ਕੰਮ ਹੈ ਸੋ ਇਸ ਦੀ ਵਾਢੀ ਤੋਂ ਬਾਅਦ ਵੇਚਣਾ ਕਿਸਾਨਾਂ ਦੀ ਮਜਬੂਰੀ ਹੈ ਸੋ ਹੁਣ ਜਦੋਂ ਕਿ ਕਿਸਾਨ ਕਾਫ਼ੀ ਹੱਦ ਤੱਕ ਅਪਣਾ ਝੋਨਾ ਵੇਚ ਚੁੱਕੇ ਹਨ ਬਾਸਮਤੀ ਦੇ ਭਾਅ ਲਗਾਤਾਰ ਵੱਧ ਰਹੇ ਹਨ ਅਤੇ ਅੱਗੋਂ ਹੋਰ ਵੀ ਵਧਣ ਦੀ ਸੰਭਾਵਨਾ ਹੈ | ਇਸ ਸਾਲ ਬਾਸਮਤੀ ਦਾ ਅÏਸਤਨ ਝਾੜ 15 ਤੋਂ 20 ਮਣ ਪ੍ਰਤੀ ਏਕੜ ਘੱਟ ਨਿਕਲਣ ਕਾਰਨ ਅਤੇ ਖਾੜੀ ਦੇਸ਼ਾਂ 'ਚ ਇਸ ਦੀ ਮੰਗ ਵਧਣ ਕਾਰਨ ਬਾਸਮਤੀ ਦੇ ਭਾਅ ਹੋਰ ਵੀ ਵਧਣ ਦੀ ਸੰਭਾਵਨਾ ਹੈ | ਬਾਸਮਤੀ ਦੀ ਖ਼ਰੀਦ ਸੋ ਫ਼ੀਸਦੀ ਨਿੱਜੀ ਵਪਾਰੀਆਂ ਵਲੋਂ ਕੀਤੀ ਜਾਂਦੀ ਹੈ ਅਤੇ ਇਸ ਦਾ ਵੱਡਾ ਹਿੱਸਾ ਬਰਾਮਦ ਕੀਤਾ ਜਾਂਦਾ ਹੈ ਸੋ ਦੁਨੀਆ 'ਚ ਬਦਲਦੇ ਹਾਲਾਤ ਦਾ ਬਾਸਮਤੀ ਵਪਾਰ 'ਤੇ ਅਸਰ ਜ਼ਿਆਦਾ ਪੈਂਦਾ ਹੈ ਇਹੀ ਕਾਰਨ ਹੈ ਕਈ ਵਾਰ ਬਾਸਮਤੀ ਦਾ ਕੰਮ ਕਰਨ ਵਾਲੇ ਮਿੱਲਰਜ਼ ਨੂੰ ਵੀ ਘਾਟਾ ਪੈ ਜਾਂਦਾ ਹੈ ਅਤੇ ਕਈ ਵਾਰ ਕਿਸਾਨਾਂ ਨੂੰ ਮਾਰ ਪੈ ਜਾਂਦੀ ਹੈ ਸੋ ਕਿਸਾਨਾਂ ਨੂੰ ਬਾਸਮਤੀ ਦੀ ਕਾਸ਼ਤ ਕਰਨ ਸੰਬੰਧੀ ਉਤਸ਼ਾਹਿਤ ਕਰਨ ਲਈ ਅਤੇ ਬਾਸਮਤੀ ਦੀ ਕਾਸ਼ਤ ਸੰਬੰਧੀ ਦੁਚਿੱਤੀ ਦੀ ਹਾਲਤ 'ਚੋਂ ਕੱਢਣ ਲਈ ਸਰਕਾਰ ਨੂੰ ਅੱਗੇ ਆਉਣਾ ਪਵੇਗਾ |

ਪਿਛਲੀ ਖ਼ਬਰ ਬਲਾਕ ਮਹਿਲ ਕਲਾਂ ਦੇ 20 ਪਿੰਡਾਂ 'ਚ ਲੱਖਾਂ ਦੀ ਲਾਗਤ ਨਾਲ ਉਸਾਰੇ ਜਾ ਰਹੇ ਖੇਡ ਸਟੇਡੀਅਮਾਂ ਦਾ ਕੰਮ ਪੰਚਾਇਤੀ ਰਾਜ ਲੋਕ... ਅਗਲੀ ਖ਼ਬਰ ਨੈਸ਼ਨਲ ਲੈਵਲ ਕਰਾਟੇ ਮੁਕਾਬਲੇ ਵਿਚ ਆਰੀਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।