ਮਾਨਸਾ, 20 ਨਵੰਬਰ (ਵਿ. ਪ੍ਰਤੀ.)-ਨੇੜਲੇ ਪਿੰਡ ਦਲੀਏਵਾਲੀ ਵਿਖੇ ਵਿਆਹੁਤਾ ਨੂੰ ਗਲ ਘੁੱਟ ਕੇ ਪਤੀ ਵਲੋਂ ਮਾਰ ਦੇਣ ਦੀ ਖ਼ਬਰ ਹੈ | ਮਿ੍ਤਕਾ ਅਮਨਦੀਪ ਕੌਰ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ 10 ਸਾਲ ਪਹਿਲਾਂ ਊਧਮ ਸਿੰਘ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਦਾ ਇਕ ਲੜਕਾ ਹੈ | ਊਧਮ ਸਿੰਘ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਸ ਦੀ ਧੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ | ਇਸੇ ਵਜ੍ਹਾ ਕਰ ਕੇ ਪਤੀ ਅਤੇ ਸੱਸ ਵਲੋਂ ਉਸ ਗਲ ਘੁੱਟ ਕੇ ਮਾਰ ਦਿੱਤਾ ਗਿਆ | ਥਾਣਾ ਸਦਰ ਮਾਨਸਾ ਪੁਲਿਸ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਮਿ੍ਤਕਾ ਦੇ ਪਤੀ ਅਤੇ ਸੱਸ ਸੁਖਪਾਲ ਕੌਰ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ | ਉਨ੍ਹਾਂ ਦੱਸਿਆ ਕਿ 21 ਨਵੰਬਰ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਮਿ੍ਤਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ |