18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਟਾਰ ਏਅਰ ਨੇ ਮੁੰਬਈ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਉਡਾਣਾਂ ਸ਼ੁਰੂ ਕੀਤੀਆਂ <br/>

ਅਜੀਤ ਡੈਸਕ 26-12-2025

ਬਟਾਲਾ, 25 ਦਸੰਬਰ (ਸਤਿੰਦਰ ਸਿੰਘ)-ਸਟਾਰ ਏਅਰ ਕੰਪਨੀ ਵਲੋਂ ਮੁੰਬਈ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਹਨ | ਇਸ ਸੰਬੰਧੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਕੇਕ ਕੱਟ ਕੇ ਆਰੰਭਤਾ ਕਰਵਾਉਂਦਿਆਂ ਦੱਸਿਆ ਕਿ ਮੁੰਬਈ ਤੋਂ ਸੰਗਤਾਂ ਦੀ ਸਹੂਲਤ ਲਈ ਸਟਾਰ ਏਅਰ ਕੰਪਨੀ ਨੇ ਹਵਾਈ ਜ਼ਹਾਜਾਂ ਦੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ | ਉਡਾਣਾਂ ਦੀ ਆਰੰਭਤਾ ਮੌਕੇ ਸਟਾਰ ਏਅਰ ਦੇ ਸਟਾਫ ਵਲੋਂ ਡਾ. ਵਿਜੇ ਸਤਬੀਰ ਸਿੰਘ ਦਾ ਸਵਾਗਤ ਕੀਤਾ | ਡਾ. ਵਿਜੇ ਸਤਬੀਰ ਸਿੰਘ ਨੇ ਇਨ੍ਹਾਂ ਉਡਾਣਾਂ ਦੀ ਅਰੰਭਤਾ ਹੋਣ 'ਤੇ ਸਟਾਰ ਏਅਰ ਕੰਪਨੀ ਦੇ ਸਮੂਹ ਅਧਿਕਾਰੀਆਂ ਤੇ ਸਟਾਫ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹੁਣ ਮੁੰਬਈ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ | ਉਨ੍ਹਾਂ ਨੇ ਸ਼ੁਰੂ ਹੋਈ ਇਸ ਉਡਾਣ 'ਚ ਸਫਰ ਵੀ ਕੀਤਾ | ਇਸ ਮੌਕੇ ਸ੍ਰੀਮਤੀ ਸਵਾਤੀ ਪਾਂਡੇ ਉਪ ਚੇਅਰਮੈਨ ਮਹਾਰਾਸ਼ਟਰ ਵਿਕਾਸ ਨਿਗਮ ਅਤੇ ਕੰਪਨੀ ਦੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ <br/> ਅਗਲੀ ਖ਼ਬਰ ਬਾਸਮਤੀ ਦੇ ਭਾਅ ਨੇ ਰਫ਼ਤਾਰ ਫੜੀ-ਇਕ ਮਹੀਨੇ 'ਚ 35 ਫ਼ੀਸਦੀ ਤੱਕ ਭਾਅ ਵਧੇ-ਕੇਵਲ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।