18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ <br/>

ਅਜੀਤ ਡੈਸਕ 26-12-2025
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਾਲ ਭਲਾਈ ਕੌਂਸਲ ਦੇ ਅਧੀਨ ਕੰਮ ਕਰਦੇ ਤਿੰਨ ਬਲਾਕ ਬਠਿੰਡਾ, ਸਿੱਧਵਾਂ ਬੇਟ ਅਤੇ ਤਰਸਿੱਕਾ ਦੀਆਂ ਵਰਕਰਾਂ ਨੂੰ ਪਿਛਲੇ 10 ਸਾਲ ਤੋਂ ਸੁਪਰਵਾਈਜ਼ਰਾਂ ਦੀ ਭਰਤੀ ਵਿਚ ਮੌਕਾ ਨਾ ਦੇਣ ਦੇ ਚੱਲਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਇਹ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜੋ ਹੁਣ ਵਰਕਰਾਂ ਵਿਚੋਂ ਸੁਪਰਵਾਈਜ਼ਰਾਂ ਦੀ ਭਰਤੀ ਕੱਢੀ ਗਈ ਹੈ, ਉਸ ਵਿਚ ਐੱਨ.ਜੀ.ਓ. ਬਲਾਕਾਂ 'ਚ ਕੰਮ ਕਰਦੀਆਂ ਵਰਕਰਾਂ ਕੋਲੋਂ ਅਪਲਾਈ ਨਹੀਂ ਕਰਵਾਇਆ ਜਾ ਰਿਹਾ, ਕਿਉਂਕਿ ਇਹ ਵਰਕਰ ਬਾਲ ਭਲਾਈ ਕੌਂਸਲ ਦੇ ਅਧੀਨ ਕੰਮ ਕਰਦੇ ਹਨ | ਇਨ੍ਹਾਂ ਵਰਕਰਾਂ ਨੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲੋਂ ਮੰਗ ਕੀਤੀ ਸੀ ਕਿ ਸਾਨੂੰ ਵੀ ਇਸ ਭਰਤੀ ਵਿਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਜਾਂ ਇਹ ਭਰਤੀ ਬਾਲ ਭਲਾਈ ਕੌਂਸਲ ਰਾਹੀਂ ਕੀਤੀ ਜਾਵੇ ਤਾਂ ਮਹਿਕਮੇ ਨੇ ਨਾ ਤਾਂ ਵਿਭਾਗ ਵਲੋਂ ਹੀ ਮੌਕਾ ਦਿੱਤਾ ਤੇ ਨਾ ਹੀ ਬਾਲ ਭਲਾਈ ਕੌਂਸਲ ਦੁਆਰਾ ਹੀ ਭਰਤੀ ਕੀਤੀ ਗਈ | ਇਹ ਭਰਤੀ ਪਿਛਲੇ 10 ਸਾਲਾਂ ਤੋਂ ਰੁਕੀ ਹੋਈ ਹੈ, ਜਿਸ ਦੇ ਚੱਲਦਿਆਂ ਜਥੇਬੰਦੀ ਵਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਿਸ਼ੇਸ਼ ਇਜਲਾਸ 'ਚ ਬਿਜਲੀ ਸੋਧ ਬਿੱਲ ਤੇ ਚਾਰ ਕਿਰਤ ਕਾਨੂੰਨਾਂ ਵਿਰੁੱਧ ਵੀ ਮਤੇ ਲਿਆਵੇ-ਉਗਰਾਹਾਂ <br... ਅਗਲੀ ਖ਼ਬਰ ਸਟਾਰ ਏਅਰ ਨੇ ਮੁੰਬਈ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਉਡਾਣਾਂ ਸ਼ੁਰੂ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।