ਠੱਠੀ ਭਾਈ, 20 ਜੂਨ (ਜਗਰੂਪ ਸਿੰਘ ਮਠਾੜੂ)-ਅੱਤ ਦੇ ਗਰਮ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਪਿੰਡ ਚੀਦਾ ਵਿਖੇ ਕਾਕਾ ਕਰਨਵੀਰ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਡੇਅਰੀ ਵਾਲਿਆਂ ਵਲੋਂ ਆਪਣੇ ਸਾਥੀਆਂ ਅਤੇ ਹੋਰ ਸੇਵਾਦਾਰਾਂ ਦੇ ਸਹਿਯੋਗ ਨਾਲ ਦੋ ਤਰ੍ਹਾਂ ਦੇ ਠੰਢੇ ਮਿੱਠੇ ਜਲ ਦੀ ਛਬੀਲ ਪਿੰਡ ਚੀਦਾ ਦੇ ਮੇਨ ਬੱਸ ਸਟੈਂਡ ਤੇ ਲਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂਆਂ ਵਲੋਂ ਦਰਸਾਏ ਗਏ ਫ਼ਲਸਫ਼ੇ ਉੱਪਰ ਚੱਲਦਿਆਂ ਗੁਰਪ੍ਰਤਾਪ ਸਿੰਘ ਪੁੱਤਰ ਸਵ: ਚੰਦ ਸਿੰਘ ਵਲੋਂ ਹਰ ਸਾਲ ਜੂਨ ਮਹੀਨੇ ਵਿਚ ਖ਼ੁਦ ਉਪਰਾਲਾ ਕਰਕੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਹੈ | ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਤੀਰ ਸਿੰਘ ਚੀਦਾ ਨੇ ਦੱਸਿਆ ਕਿ ਛਬੀਲ ਮੌਕੇ ਮੁੱਖ ਸੇਵਾਦਾਰ ਸਾਬਕਾ ਪੰਚਾਇਤ ਮੈਂਬਰ ਜਗਰੂਪ ਸਿੰਘ ਦੁਕਾਨਦਾਰ, ਕੁਲਦੀਪ ਸਿੰਘ, ਸਹਿਬਾਜ਼ ਸਿੰਘ ਗਿੱਲ, ਤਰਸੇਮ ਸਿੰਘ ਦੌਧਰੀਆ, ਜੱਸੀ ਖਿਡਾਰੀ, ਗੱਗੀ ਖੇਤ ਵਾਲਾਂ, ਮਿੱਠੂ ਸਿੰਘ ਮਿਸਤਰੀ, ਗੱਗੂ ਮੱਲ੍ਹੀ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਪੀਤਾ ਖੇਤਾਂ ਵਾਲਾ, ਪੱਪੀ, ਉਦੇ ਬਰਾੜ ਅਤੇ ਹੋਰ ਨੌਜਵਾਨਾਂ ਅਤੇ ਬੱਚਿਆਂ ਨੇ ਤਨਦੇਹੀ ਨਾਲ ਸੇਵਾ ਨਿਭਾਈ ਅਤੇ ਹਰ ਇਕ ਰਾਹਗੀਰ ਨੂੰ ਸਤਿਕਾਰ ਸਹਿਤ ਰੋਕ ਕੇ ਠੰਢਾ ਮਿੱਠਾ ਜਲ ਛਕਾਇਆ |