06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਇਕ ਜੁਲਾਈ ਦੀ ਭਗਵਾਨ ਜਗਨਨਾਥ ਰੱਥ ਯਾਤਰਾ ਲਈ ਮੋਗਾ ਦੇ ਪਤਵੰਤਿਆਂ ਨੂੰ ਦਿੱਤੇ ਸੱਦਾ ਪੱਤਰ

ਅਜੀਤ ਡੈਸਕ 21-06-2025
• ਆਗੂਆਂ ਵਲੋਂ ਜਗਨਨਾਥ ਰਥ ਯਾਤਰਾ ਨੂੰ ਇਤਿਹਾਸਕ ਬਣਾਉਣ ਦਾ ਸੱਦਾ
ਮੋਗਾ, 20 ਜੂਨ (ਸੁਰਿੰਦਰਪਾਲ ਸਿੰਘ)-ਇਸਕੋਨ ਪ੍ਰਚਾਰ ਸੰਮਤੀ ਮੋਗਾ ਦੇ ਅਹੁਦੇਦਾਰਾਂ ਨੇ ਅੱਜ ਸ਼ਹਿਰ ਦੇ ਉੱਘੇ ਉਦਯੋਗਪਤੀਆਂ ਅਤੇ ਪਤਵੰਤਿਆਂ ਨੂੰ ਪੰਜਵੀਂ ਭਗਵਾਨ ਜਗਨਨਾਥ ਰਥ ਯਾਤਰਾ 1 ਜੁਲਾਈ ਲਈ ਵਿਸ਼ੇਸ਼ ਸੱਦਾ ਪੱਤਰ ਭੇਟ ਕੀਤੇ | ਚੇਅਰਮੈਨ ਦੇਵ ਪਿ੍ਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ, ਕੈਸ਼ੀਅਰ ਰਜਨੀਸ਼ ਕੁਮਾਰ ਅਤੇ ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿੰਦੀਰੱਤਾ ਨੇ ਹਿਤੇਸ਼ ਗੁਪਤਾ, ਰਾਹੁਲ ਗਰਗ, ਰਮਨ ਅਰੋੜਾ ਗੋਲਡਨ ਟਰੈਵਲ, ਜਗਦੀਪ ਪੁਰੀ ਐਜੂਕੇਸ਼ਨਲ ਸਰਵਿਸਿਜ਼, ਅਭਿਸ਼ੇਕ ਜਿੰਦਲ ਫ਼ਕੀਰ ਚੰਦ ਮਾਰਬਲ ਅਤੇ ਸਾਹਿਲ ਮਿੱਤਲ ਗੁਰੂ ਨਾਨਕ ਸੈਨੇਟਰੀ ਨੂੰ ਯਾਤਰਾ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਭੇਟ ਕੀਤੇ ਗਏ | ਆਗੂਆਂ ਨੇ ਦੱਸਿਆ ਕਿ ਰਥ ਯਾਤਰਾ ਦੁਪਹਿਰ 3 ਵਜੇ ਥਾਣਾ ਸਿਟੀ ਪਾਰਕਿੰਗ/ਸ਼ਰਮਾ ਟਰੈਵਲਜ਼ ਤੋਂ ਸ਼ੁਰੂ ਹੋਵੇਗੀ ਅਤੇ ਗੀਤਾ ਭਵਨ ਚੌਕ ਤੱਕ ਜਾਰੀ ਰਹੇਗੀ, ਜਿੱਥੇ ਭਜਨ ਗਾਇਕ ਰਸਤੇ ਵਿਚ 10 ਵਿਸ਼ੇਸ਼ ਸਟੇਜਾਂ 'ਤੇ ਸ਼ਰਧਾ ਦਾ ਸੰਗੀਤਕ ਮਾਹੌਲ ਪੈਦਾ ਕਰਨਗੇ | ਕਮੇਟੀ ਦੇ ਚੇਅਰਮੈਨ ਨਵਦੀਪ ਗੁਪਤਾ ਨੇ ਕਿਹਾ ਕਿ ਇਹ ਯਾਤਰਾ ਸਮਾਜਿਕ ਸਦਭਾਵਨਾ ਅਤੇ ਅਧਿਆਤਮਿਕ ਏਕਤਾ ਦਾ ਪ੍ਰਤੀਕ ਹੈ | ਅਸੀਂ ਸਾਰੇ ਮੋਗਾ ਨਿਵਾਸੀਆਂ ਨੂੰ ਸੇਵਾ ਦੀ ਭਾਵਨਾ ਨਾਲ ਇਸ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ | ਚੇਅਰਮੈਨ ਦੇਵ ਪਿ੍ਆ ਤਿਆਗੀ ਨੇ ਯਾਤਰਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਇਹ ਪਰੰਪਰਾ ਸਾਨੂੰ ਸੰਸਾਰਕ ਬੰਧਨਾਂ ਤੋਂ ਮੁਕਤ ਹੋਣ ਅਤੇ ਪ੍ਰਭੂ ਅੱਗੇ ਸਮਰਪਣ ਕਰਨ ਦਾ ਸੰਦੇਸ਼ ਦਿੰਦੀ ਹੈ | ਕੋਈ ਵੀ ਸ਼ਰਧਾਲੂ ਜੋ ਲੰਗਰ, ਪਾਣੀ ਜਾਂ ਹੋਰ ਸੇਵਾ ਕਾਰਜਾਂ ਵਿਚ ਮਦਦ ਕਰਨਾ ਚਾਹੁੰਦਾ ਹੈ, ਉਸ ਨੂੰ ਕਮੇਟੀ ਨਾਲ ਸੰਪਰਕ ਕਰਨਾ ਚਾਹੀਦਾ ਹੈ | ਰਥ ਯਾਤਰਾ ਨਾ ਸਿਰਫ਼ ਭਗਵਾਨ ਜਗਨਨਾਥ, ਦੇਵੀ ਸੁਭਦਰਾ ਅਤੇ ਭਗਵਾਨ ਬਲਭਦਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ, ਸਗੋਂ ਇਹ ਸਮਾਜ ਨੂੰ ਨਸ਼ਾ, ਹਿੰਸਾ ਅਤੇ ਭੇਦ-ਭਾਵ ਵਰਗੀਆਂ ਬੁਰਾਈਆਂ ਤੋਂ ਦੂਰ ਲਿਜਾਣ ਦਾ ਇਕ ਮਾਧਿਅਮ ਵੀ ਹੈ | ਕਮੇਟੀ ਨੇ ਸਾਰੇ ਸ਼ਰਧਾਲੂਆਂ ਨੂੰ 1 ਜੁਲਾਈ ਨੂੰ ਦੁਪਹਿਰ 3 ਵਜੇ ਥਾਣਾ ਸਿਟੀ ਪਾਰਕਿੰਗ ਵਿਖੇ ਇਕੱਠੇ ਹੋ ਕੇ ਇਸ ਪਵਿੱਤਰ ਯਾਤਰਾ ਨੂੰ ਇਤਿਹਾਸਕ ਬਣਾਉਣ ਦਾ ਸੱਦਾ ਦਿੱਤਾ ਹੈ |
ਪਿਛਲੀ ਖ਼ਬਰ ਮੈਂਗੋ ਮਹਾਂਉਤਸਵ ਭਜਨ ਸੰਧਿਆ 22 ਨੂੰ ਅਗਲੀ ਖ਼ਬਰ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।