ਮੋਗਾ, 20 ਜੂਨ (ਅਸ਼ੋਕ ਬਾਂਸਲ)-ਜੈ ਸ੍ਰੀ ਰਾਧੇ ਸ਼ਾਮ ਸੇਵਾ ਮੰਡਲ ਵਲੋਂ 22 ਜੂਨ ਨੂੰ ਮੋਗਾ ਦੇ ਚੋਖਾ ਪੈਲੇਸ ਵਿਚ ਕਰਵਾਈ ਜਾ ਰਹੀ ਵਿਸ਼ਾਲ ਤੀਸਰੀ ਸਾਲਾਨਾ ਮੈਂਗੋ ਮਹਾਂਉਤਸਵ ਭਜਨ ਸੰਧਿਆ ਵਿਚ ਪਹਿਲੀ ਵਾਰ ਦੀਦੀ ਪੂਜਾ ਸਖੀ ਪਹੁੰਚ ਰਹੇ ਹਨ, ਜੋ ਠਾਕੁਰ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਉਨ੍ਹਾਂ ਨਾਲ ਮੰਡਲ ਦੇ ਪ੍ਰਧਾਨ ਐਡਵੋਕੇਟ ਜੈ ਗੋਇਲ ਵੀ ਆਪਣੇ ਭਜਨਾਂ ਨਾਲ ਹਾਜ਼ਰੀ ਲਗਾਉਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਰਾਜਨ ਗੋਇਲ, ਨਿਤਿਨ ਗਰਗ ਤੇ ਰਜੀਵ ਗੁਪਤਾ ਨੇ ਦਸਿਆ ਕਿ 22 ਜੂਨ ਨੂੰ ਸ਼ਾਮ 6 ਵਜੇ ਹੋਣ ਵਾਲੀ ਭਜਨ ਸੰਧਿਆ ਵਿਚ ਪਹਿਲੀ ਵਾਰ ਪੂਜਾ ਸਖੀ ਠਾਕੁਰ ਦੇ ਭਜਨਾ ਦਾ ਗੁਣਗਾਨ ਕਰਨਗੇ | ਇਸ ਭਜਨ ਸੰਧਿਆ ਵਿਚ ਠਾਕੁਰ ਜੀ ਦਾ ਫੂਲ ਬੰਗਲਾ, ਸੁੰਦਰ ਦਰਬਾਰ, ਛਪਣ ਭੋਗ ਅਤੇ ਬਿ੍ੰਦਾਵਨ ਦੀ ਤਰਜ਼ ਤੇ ਬਣੇ ਫੂਲ ਬੰਗਲੇ ਅਤੇ ਦਰਬਾਰ ਦੀ ਸ਼ੋਭਾ ਦੇਖਣ ਯੋਗ ਹੋਵੇਗੀ | ਉਨ੍ਹਾਂ ਕਿਹਾ ਕਿ ਆਏ ਹੋਏ ਸ਼ਰਧਾਲੂਆਂ ਨੂੰ ਪ੍ਰਸ਼ਾਦ ਰੂਪੀ ਭੰਡਾਰਾ ਵੰਡਿਆਂ ਜਾਵੇਗਾ |