06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਲੰਡੇ -ਭਲੂਰ ਸੜਕ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 21-06-2025
ਸਮਾਲਸਰ, 20 ਜੂਨ (ਗੁਰਜੰਟ ਕਲਸੀ ਲੰਡੇ)-ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਪ੍ਰਗਤੀਸ਼ੀਲ ਅਗਵਾਈ ਹੇਠ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਅਤੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਰਹਿਨੁਮਾਈ ਹੇਠ ਉਸਾਰੀ ਜੋੜ ਸੜਕ ਮੋਗਾ- ਕੋਟਕਪੂਰਾ ਰੋਡ ਸਟੇਟ ਹਾਈਵੇ ਨੰਬਰ 16 ਤੋਂ ਲੰਡੇ ਤੋਂ ਭਲੂਰ ਤੱਕ ਸੜਕ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸਿੱਧੂ ਸੁਖਾਨੰਦ ਨੇ ਰੱਖਿਆ | ਉਨ੍ਹਾਂ ਆਪਣੇ ਭਾਸ਼ਣ ਵਿਚ ਦੱਸਿਆ ਕਿ ਇਸ 9-10 ਕਿੱਲੋਮੀਟਰ ਸੜਕ ਤੇ 3 ਕਰੋੜ 87 ਲੱਖ ਰੁਪਏ ਹੋਣਗੇ | ਉਨ੍ਹਾਂ ਦੱਸਿਆ ਕਿ ਇਹ ਸੜਕ ਜੋ ਹੁਣ 12 ਫੁੱਟ ਹੈ ਵਧਾ ਕੇ 18 ਫੁੱਟ ਕੀਤੀ ਜਾਣੀ ਹੈ | ਆਵਾਜਾਈ ਵਧਣ ਕਰਨ ਸੜਕਾਂ ਦਾ ਚੌੜਾ ਕੀਤਾ ਜਾਣਾ ਜਰੂਰੀ ਹੈ | ਪਹਿਲਾਂ ਬਣੀ ਸੜਕ ਤੇ ਇਕ ਕਾਰ ਨਾਲ ਇਕ ਮੋਟਰਸਾਈਕਲ ਹੀ ਲੰਘਦਾ ਸੀ ਪਰ ਹੁਣ ਨਵੀਂ ਬਣ ਰਹੀ ਸੜਕ ਤੇ ਦੋ ਗੱਡੀਆਂ ਇਕ ਦੂਜੇ ਨੂੰ ਕਰਾਸ ਸਕਣਗੀਆਂ | ਉਨ੍ਹਾਂ ਹਾਜ਼ਰ ਸਰਪੰਚਾਂ ਪੰਚਾਂ ਨੂੰ ਕਿਹਾ ਕਿ ਉਹ ਆਪਣੇ ਤੌਰ ਤੇ ਕਮੇਟੀਆਂ ਬਣਾਉਣ ਅਤੇ ਨਵੀਂ ਬਣ ਰਹੀ ਸੜਕ ਤੇ ਪੂਰੀ ਨਿਗਰਾਨੀ ਰੱਖਣ | ਜੇਕਰ ਕਿਤੇ ਗੜਬੜ ਨਜ਼ਰ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਕਿ ਸੜਕ ਬਣਨ ਵਿਚ ਕੋਈ ਕਮੀ ਨਾ ਰਹਿ ਸਕੇ | ਉਨ੍ਹਾਂ ਮੌਕੇ ਤੇ ਹਾਜ਼ਰ ਮੰਡੀ ਬੋਰਡ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਸੜਕ ਦਾ ਪੂਰਾ ਪ੍ਰੋਜੈਕਟ ਸਰਪੰਚਾਂ ਦੇ ਧਿਆਨ ਵਿਚ ਲਿਆਉਣ | ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਸੜਕ ਦਾ ਪੂਰਾ ਪ੍ਰੋਜੈਕਟ ਪਿੰਡਾਂ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ 'ਤੇ ਫਲੈਕਸ ਰਾਹੀਂ ਚਿਪਕਾਇਆ ਜਾਵੇਗਾ ਤਾਂ ਕਿ ਪੂਰੀ ਜਾਣਕਾਰੀ ਆਮ ਲੋਕਾਂ ਨੂੰ ਮਿਲ ਸਕੇ | ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਬਰਾੜ ਲੰਡੇ, ਸਰਪੰਚ ਹੰਕਾ ਸਿੰਘ ਜੀ.ਟੀ.ਬੀ. ਗੜ੍ਹ, ਸੁਖਦੇਵ ਸਿੰਘ ਪ੍ਰਧਾਨ ਸਮਾਲਸਰ, ਜਸਕਰਨ ਜੱਸਾ ਲੰਡੇ, ਪੰਚ ਕੁਲਵਿੰਦਰ ਸਿੰਘ ਕਲਸੀ, ਕਰਮਜੀਤ ਕੌਰ ਸਰਪੰਚ ਸਮਾਲਸਰ ਖ਼ੁਰਦ, ਸਾਬਕਾ ਸੁਪਰਡੈਂਟ ਨਿਰੰਜਨ ਸਿੰਘ ਬਰਾੜ, ਪੰਚ ਜਗਰੂਪ ਸਿੰਘ ਲੰਡੇ, ਰੇਸ਼ਮ ਸਿੰਘ ਲੰਡੇ, ਪੰਚ ਕੇਵਲ ਸਿੰਘ, ਪੰਚ ਨੈਬ ਸਿੰਘ, ਪੰਚ ਨਛਿੰਦਰ ਸ਼ਰਮਾ, ਪੰਚ ਅਮਰਜੀਤ ਕੌਰ, ਪੰਚ ਵੀਰਪਾਲ ਕੌਰ, ਪੰਚ ਕਰਮਜੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਮਨਦੀਪ ਕੌਰ, ਪੰਚ ਅਵਤਾਰ ਸਿੰਘ, ਪੰਚ ਰਵਿੰਦਰ ਸਿੰਘ, ਸ਼ਨੀ ਸਮਾਲਸਰ ਹਾਜ਼ਰ ਸਨ |
ਪਿਛਲੀ ਖ਼ਬਰ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ ਅਗਲੀ ਖ਼ਬਰ ਮੈਂਗੋ ਮਹਾਂਉਤਸਵ ਭਜਨ ਸੰਧਿਆ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।