08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਆਰਸੇਟੀ ਮੋਗਾ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਜਸਪਾਲ ਸਿੰਘ ਬੱਬੀ)-ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਪੰਜਾਬ ਐਂਡ ਸਿੰਧ ਬੈਂਕ (ਆਰਸੇਟੀ) ਦੁੱਨੇਕੇ (ਮੋਗਾ) ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਇੰਟਰਪਨਿਊਰ ਵਿਕਾਸ ਪ੍ਰੋਗਰਾਮ (ਈ.ਡੀ.ਪੀ.), ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਤਹਿਤ 314 ਬੈਚ ਦੇ 35 ਸਿੱਖਿਆਰਥੀਆਂ ਨੂੰ 6 ਰੋਜ਼ਾ ਸਿਖਲਾਈ ਸਮਾਪਤ ਹੋਣ 'ਤੇ ਡਾਇਰੈਕਟਰ ਗੌਰਵ ਕੁਮਾਰ, ਕੋਆਰਡੀਨੇਟਰ ਜਗਦੀਪ ਸਿੰਘ, ਬੇਅੰਤ ਕੌਰ ਚੀਮਾ, ਸੁਖਦੇਵ ਸਿੰਘ, ਰਮਨਦੀਪ ਕੌਰ ਨੇ ਸਰਟੀਫਿਕੇਟ ਵੰਡੇ | ਇਸ ਮੌਕੇ ਡਾਇਰੈਕਟਰ ਗੌਰਵ ਕੁਮਾਰ ਨੇ ਕਿਹਾ ਕਿ ਆਰਸੇਟੀ ਵਲੋਂ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਰਵਾਏ ਜਾ ਰਹੇ ਮੁਫ਼ਤ ਕੋਰਸਾਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਕਿਹਾ ਕਿ ਸਿੱਖਿਆਰਥੀ ਬੈਂਕ ਕਰਜ਼ੇ ਦੀ ਸਹੀ ਵਰਤੋਂ ਕਰਕੇ ਆਪਣਾ ਭਵਿੱਖ ਸੁਨਹਿਰਾ ਬਨਾ ਸਕਦੇ ਹਨ | ਸਟੇਜ ਦਾ ਸੰਚਾਲਨ ਜਗਦੀਪ ਸਿੰਘ ਨੇ ਕੀਤਾ | ਕੈਂਪ ਵਿਚ ਡਰੋਲੀ ਭਾਈ, ਧਰਮ ਸਿੰਘ ਵਾਲਾ, ਝੰਡੇਆਣਾ, ਧੱਲੇਕੇ, ਘੱਲ ਕਲ੍ਹਾਂ, ਮੰਦਰ, ਦੀਦਾਰੇ ਵਾਲਾ, ਬੱਧਨੀ ਖ਼ੁਰਦ, ਰਾਮੂੰਵਾਲਾ ਹਰਚੋਕੇ, ਦੁੱਨੇਕੇ, ਚੜਿੱਕ, ਮੋਗਾ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ |
ਪਿਛਲੀ ਖ਼ਬਰ ਰੂਰਲ ਐਨ.ਜੀ.ਓ. ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਧਾਰਮਿਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਾਂਗਰਸ ਦਾ ਜਾਤੀ ਪ੍ਰਤੀ ਚਿਹਰਾ ਹੋਇਆ ਨੰਗਾ-ਵਿਧਾਇਕ ਬਿਲਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।