28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਿੰਡ ਸੁਖਪੁਰਾ ਵਿਖੇ ਕਿਸਾਨ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦਾ ਸੋਨਾ ਤੇ ਚਾਂਦੀ ਚੋਰੀ

ਅਜੀਤ ਡੈਸਕ 21-06-2025
ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)-ਬੀਤੀ ਰਾਤ ਪਿੰਡ ਸੁਖਪੁਰਾ ਵਿਖੇ ਖੇਤਾਂ ਵਿਚ ਬਣੀ ਢਾਣੀ ਵਿਚ ਰਹਿੰਦੇ ਕਿਸਾਨ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦਾ ਸੋਨਾ ਤੇ ਚਾਂਦੀ ਚੋਰੀ ਹੋ ਗਏ | ਘਰ ਦੇ ਮੁਖੀ ਜਸਵਿੰਦਰ ਸਿੰਘ ਪੱੁਤਰ ਕਰਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਰਾ ਪਰਿਵਾਰ ਵੱਖੋ-ਵੱਖਰੇ ਕੈਮਰਿਆਂ ਵਿਚ ਏ.ਸੀ. ਲਾ ਕੇ ਸੁੱਤਾ ਹੋਇਆ ਸੀ, ਕਿ ਅਣਪਛਾਤੇ ਵਿਅਕਤੀ ਘਰ ਦੇ ਪਿਛਲੇ ਪਾਸੇ ਖੁੱਲ੍ਹਦਾ ਜਾਲੀ ਵਾਲਾ ਗੇਟ ਪੱੁਟ ਕੇ ਘਰ ਵਿਚ ਦਾਖਲ ਹੋਏ ਅਤੇ ਜਿਸ ਕਮਰੇ ਦੇ ਬੈੱਡਾਂ ਦੇ ਵਿਚ ਸੋਨਾ ਚਾਂਦੀ ਰੱਖੇ ਹੋਏ ਸਨ | ਉਸ ਕਮਰੇ ਵਿਚੋਂ ਚੋਰਾਂ ਨੇ 15 ਤੋਲੇ ਸੋਨਾ ਤੇ 17 ਤੋਲੇ ਚਾਂਦੀ ਚੋਰੀ ਕਰ ਲਈ | ਉਨ੍ਹਾਂ ਦੱਸਿਆ ਕਿ ਉਪਰੋਕਤ ਕਮਰੇ ਵਿਚ ਏ.ਸੀ. ਨਾ ਹੋਣ ਕਰ ਕੇ ਘਰ ਦਾ ਕੋਈ ਮੈਂਬਰ ਨਹੀਂ ਸੀ ਸੁੱਤਾ ਹੋਇਆ | ਉਨ੍ਹਾਂ ਇਹ ਵੀ ਦੱਸਿਆ ਕਿ ਨੇੜੇ ਅਲਮਾਰੀ ਵਿਚ ਪਈ ਨਗਦੀ ਨੂੰ ਚੋਰਾਂ ਨੇ ਨਹੀਂ ਚੱੁਕਿਆ | ਚੋਰੀ ਦੀ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਘਰ ਦਾ ਨੌਜਵਾਨ ਲੜਕਾ ਖ਼ੁਸ਼ਦੀਪ ਸਿੰਘ ਟਰਾਈਡੈਂਟ ਵਿਚ ਡਿਊਟੀ ਜਾਣ ਲਈ ਤਿਆਰ ਹੋਇਆ ਤਾਂ ਉਸ ਨੇ ਖਿੱਲਰਿਆ ਹੋਇਆ ਸਮਾਨ ਦੇਖ ਕੇ ਰੌਲਾ ਪਾਇਆ | ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ 'ਤੇ ਥਾਣਾ ਸ਼ਹਿਣਾ ਦੀ ਪੁਲਿਸ ਪਾਰਟੀ ਏ.ਐਸ.ਆਈ. ਗੁਰਤੇਜ ਸਿੰਘ ਤੇ ਭਰਪੂਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਡੌਗ ਸੁਕਾਇਡ ਦੀ ਟੀਮ ਵਲੋਂ ਵੀ ਵਾਰਦਾਤ ਵਾਲੇ ਥਾਂ ਦੀ ਜਾਂਚ ਕੀਤੀ ਗਈ ਅਤੇ ਫਿੰਗਰ ਪਿੰ੍ਰਟ ਦੀ ਟੀਮ ਨੇ ਵੀ ਘਰ ਵਿਚ ਚੋਰਾਂ ਵਲੋਂ ਛੇੜੇ ਗਏ ਸਮਾਨ ਦੇ ਫਿੰਗਰ ਪਿੰ੍ਰਟ ਲਏ | ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ 'ਕੈਸ਼ਲੈੱਸ ਟਰੀਟਮੈਂਟ ਆਫ਼ ਰੋਡ ਐਕਸੀਡੈਂਟ ਵਿਕਟਮ ਸਕੀਮ-2025' ਤਹਿਤ ਡੇਢ ਲੱਖ ਤੱਕ ਦੇ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨ... ਅਗਲੀ ਖ਼ਬਰ ਕਬੱਡੀ ਖਿਡਾਰੀ ਲਾਲੀ ਧਨੌਲਾ ਯੂਰਪ ਦੇ ਦੌਰੇ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।