ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਨੇੜਲੇ ਪਿੰਡ ਰਾਮਪੁਰ ਛੰਨਾ ਦੇ ਨਿਵਾਸੀਆਂ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਮਾਨਵਤਾ ਦੀ ਮਿਸਾਲ ਕਾਇਮ ਕਰਦਿਆਂ ਪਸ਼ੂਆਂ ਦੇ ਚਾਰੇ ਨਾਲ ਭਰੇ ਤਿੰਨ ਟਰੱਕ ਅੰਮਿ੍ਤਸਰ ਦੇ ਅਜਨਾਲਾ ਇਲਾਕੇ ਵੱਲ ਰਵਾਨਾ ਕੀਤੇ | ਆੜ੍ਹਤੀਆ ਤੀਰਥ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਪਸ਼ੂਆਂ ਲਈ ਦੋ ਟਰੱਕ ਅਚਾਰ ਅਤੇ ਇੱਕ ਟਰੱਕ ਫੀਡ ਦਾ ਭੇਜਿਆ ਗਿਆ ਹੈ | ਇਸ ਦੇ ਨਾਲ ਹੀ, 3 ਲੱਖ ਰੁਪਏ ਦੀ ਨਕਦ ਸਹਾਇਤਾ ਵੀ ਭੇਜੀ ਗਈ ਹੈ, ਜੋ ਢਹੇ ਘਰਾਂ ਦੀ ਮੁਰੰਮਤ ਅਤੇ ਖੇਤਾਂ ਚੋਂ ਰੇਤ ਹਟਾਉਣ ਲਈ ਟਰੈਕਟਰਾਂ ਵਿਚ ਡੀਜ਼ਲ ਭਰਨ ਸਮੇਤ ਜ਼ਰੂਰੀ ਕੰਮਾਂ ਲਈ ਵਰਤੀ ਜਾਵੇਗੀ | ਇਸ ਨੇਕ ਮੁਹਿੰਮ ਵਿਚ ਪ੍ਰਧਾਨ ਮਨਦੀਪ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਨੰਬਰਦਾਰ ਸਵਰਨਜੀਤ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ, ਦੁਪਿੰਦਰਜੀਤ ਸਿੰਘ ਸੀਪਾ, ਪੰਚ ਰੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ, ਰੁਪਿੰਦਰ ਸਿੰਘ, ਜਗਬੀਰ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ, ਜੱਗੂ ਸਿੰਘ, ਜੈ ਰਾਈਸ ਮਿੱਲ, ਡਵਾਈਨ ਇੰਡਸਟਰੀਜ਼ ਅਤੇ ਤੇਰੀ ਓਟ ਐਗਰੋ ਇੰਡਸਟਰੀਜ਼ ਨੇ ਅਹਿਮ ਯੋਗਦਾਨ ਪਾਇਆ |