ਖਨੌਰੀ, 17 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਪੰਜਾਬ ਗਤਕਾ ਐਸੋਸੀਏਸ਼ਨ ਵਲੋਂ 10,11 ਅਤੇ 12 ਅਕਤੂਬਰ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਦੇ ਸਟੇਡੀਅਮ ਵਿਚ ਅੰਡਰ 11, 14, 17 ਲੜਕੇ ਤੇ ਲੜਕੀਆਂ ਦੇ ਨੈਸ਼ਨਲ ਪੱਧਰੀ ਵੱਖ-ਵੱਖ ਇਵੈਂਟਾਂ ਦੇ ਮੁਕਾਬਲੇ ਹੋਏ ਜਿਸ ਵਿਚ ਸੰਗਰੂਰ ਜ਼ਿਲ੍ਹੇ ਦੀਆਂ ਦੋ ਖਿਡਾਰਨਾਂ ਪ੍ਰਭਦੀਪ ਕੌਰ ਠਸਕਾ ਤੇ ਸੁਖਨਰੀ ਦੇਵੀ ਭੂਲਣ ਦੀ ਅੰਡਰ 11 ਵਿਚ ਸਿੰਗਲ ਸੋਟੀ ਵਿਚ ਸਿਲੈਕਸ਼ਨ ਹੋਈ ਸੀ, ਜਿਨ੍ਹਾਂ ਨੇ ਪੰਜਾਬ ਟੀਮ ਵਲੋਂ ਖੇਡਦੇ ਹੋਏ ਨੈਸ਼ਨਲ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਜਿਨ੍ਹਾਂ ਨੇ ਮਾਪਿਆਂ ਨਾਲ ਇਲਾਕੇ ਤੇ ਅਪਣੇ ਕੋਚਾਂ ਦਾ ਨਾਂਅ ਵੀ ਰੋਸ਼ਨ ਕੀਤਾ, ਦਾ ਪਿੰਡ ਪਹੁੰਚਣ 'ਤੇ ਪਿੰਡ ਭੂਲਣ ਤੇ ਠਸਕਾ ਵਾਸੀਆਂ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ | ਕੋਚ ਮਨਬੀਰ ਸਿੰਘ ਕੁਹਾੜਕਾ ਨੇ ਦੱਸਿਆ ਕਿ ਸਾਡੇ ਗਰੁੱਪ ਦੀ ਬਰਾਂਚ ਨਾਲ ਜੁੜੀਆਂ ਖਿਡਾਰਨਾਂ ਨੇ ਛੋਟੀ ਉਮਰ ਵਿਚ ਨੈਸ਼ਨਲ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ਜੋ ਕਿ ਬੜੀ ਮਾਣ ਵਾਲੀ ਗੱਲ ਹੈ | ਕੋਚ ਜਤਿੰਦਰ ਸਿੰਘ ਨੇ ਇਸ ਮੌਕੇ 'ਤੇ ਖਿਡਾਰਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ | ਇਸ ਮੌਕੇ ਖਿਡਾਰਨਾਂ ਦਾ ਪਿੰਡ ਭੂਲਣ ਤੇ ਠਸਕਾ ਵਿਚ ਰੋਡ ਸ਼ੋਅ ਰਾਹੀ ਸਨਮਾਨ ਕਰ ਕੇ ਦੋਵੇਂ ਪਿੰਡਾਂ ਵਿਚ ਚੱਕਰ ਲਗਵਾਇਆ ਗਿਆ | ਨਗਰ ਨਿਵਾਸੀਆਂ ਨੇ ਇਨ੍ਹਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਆਸ਼ੀਰਵਾਦ ਦਿੱਤਾ ਤੇ ਖਿਡਾਰਨਾਂ ਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਲਖਵਿੰਦਰ ਸਿੰਘ ਪ੍ਰਧਾਨ ਤੇ ਜੁਗਰਾਜ ਸਿੰਘ ਕਮੇਟੀ ਮੈਂਬਰ, ਬਾਬਾ ਬੂੱਟਾ ਸਿੰਘ ਹੈਡ ਗ੍ਰੰਥੀ ਠਸਕਾ, ਪ੍ਰਧਾਨ ਗੁਰਦਰਸ਼ਨ ਸਿੰਘ, ਜਸਵੰਤ ਸਿੰਘ ਕਿਸਾਨ ਆਗੂ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਸਮੁੱਚੀ ਟੀਮ ਸਰਪੰਚ ਕਰਮਜੀਤ ਕੌਰ, ਡਾਕਟਰ ਸੁਖਬੀਰ ਸਿੰਘ ਠਸਕਾ ਤੇ ਗਰਾਮ ਪੰਚਾਇਤ ਭੂਲਣ ਦੇ ਸਰਪੰਚ ਸੂਰਜੀ ਦੇਵੀ ਮਨਫੂਲ ਸਿੰਘ ਫੌਜੀ, ਪੰਚ ਜੋਗਿੰਦਰ ਸਿੰਘ ਫੌਜੀ ਭੂਲਣ, ਬਾਬਾ ਕਿ੍ਸ਼ਨ ਸਿੰਘ ਹੈਡ ਗ੍ਰੰਥੀ ਭੂਲਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਨਦੀਪ ਸਿੰਘ ਲਹਿਲ ਖੁਰਦ ਸਾਰਿਆਂ ਵਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ | ਪਿੰਡ ਭੂਲਣ ਦੇ ਸੈਣੀ ਭਾਈਚਾਰੇ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਣ ਦੇ ਸਟਾਫ ਨਾਲ ਨਿਤੇਸ਼ ਨੈਨ ਭੁੱਲਣ, ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ, ਮਾਸਟਰ ਜੀਤ ਸਿੰਘ, ਰਣਧੀਰ ਸੈਣੀ, ਬਸਪਾ ਆਗੂ ਰਾਮ ਰੂਪ ਸਿੰਘ, ਕਰਮਚੰਦ ਫੌਜੀ, ਸਾਬਕਾ ਸਰਪੰਚ ਗੁਲਾਬ ਸਿੰਘ ਆਦਿ ਹਾਜ਼ਰ ਸਨ |