26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

'ਬੰਦੀ ਛੋੜ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 22-10-2025
ਧਰਮਗੜ੍ਹ, 21 ਅਕਤੂਬਰ (ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਫ਼ਤਿਹਗੜ੍ਹ ਗੰਢੂਆਂ ਵਿਖੇ 'ਬੰਦੀ ਛੋੜ ਦਿਵਸ' ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਹ ਸਮਾਗਮ ਅਧਿਆਤਮਿਕ, ਏਕਤਾ ਅਤੇ ਸਭਨਾਂ ਦੇ ਭਲੇ ਦੀ ਭਾਵਨਾ ਨੂੰ ਸਮਰਪਿਤ ਰਿਹਾ | ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਇਕਾਗਰ ਚਿੱਤ ਹੋ ਕੇ ਗੁਰਬਾਣੀ ਸੁਣੀ | ਇਸ ਸਮਾਗਮ ਦਾ ਮੁੱਖ ਉਦੇਸ਼ ਕਾਲਜ ਅਤੇ ਇਲਾਕੇ ਭਰ 'ਚ ਸੁਖ-ਸ਼ਾਂਤੀ, ਭਾਈਚਾਰੇ, ਖ਼ੁਸ਼ਹਾਲੀ ਅਤੇ ਚੜ੍ਹਦੀਕਲਾ ਦੀ ਭਾਵਨਾ ਲਈ ਸੀ | ਸਮੁੱਚੀ ਇਕੱਤਰ ਸੰਗਤ ਵੱਲੋਂ ਕਾਲਜ ਦੀ ਤਰੱਕੀ, ਸਟਾਫ਼ ਅਤੇ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਗਈ | ਇਸ ਮੌਕੇ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਧਿਆਤਮਿਕ ਮਾਹੌਲ 'ਚ ਕੀਤੀ ਗਈ | ਇਸ ਮੌਕੇ ਕਾਲਜ ਸਰਪ੍ਰਸਤ ਕਾਮਰੇਡ ਸਤਵੰਤ ਸਿੰਘ ਖੰਡੇਬਾਦ, ਜਨਰਲ ਸਕੱਤਰ ਰਾਮ ਗੋਪਾਲ ਗਰਗ ਅਤੇ ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ ਨੇ ਸੰਗਤਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ 'ਬੰਦੀ ਛੋੜ ਦਿਵਸ' ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਏ.ਆਈ.ਓ.ਸੀ.ਡੀ. ਵਲੋਂ ਨਕਲੀ ਦਵਾਈਆਂ ਵਿਰੁੱਧ ਸਰਕਾਰ ਦੇ ਨਵੇਂ ਨੋਟੀਫ਼ਿਕੇਸ਼ਨ ਦਾ ਸਵਾਗਤ ਅਗਲੀ ਖ਼ਬਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਇਸ ਵਾਰ ਰੋਸ ਵਜੋਂ ਮਨਾਈ ਕਾਲੀ ਦੀਵਾਲੀ - ਵਾਲੀਆ, ਬਜਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।