26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਏ.ਆਈ.ਓ.ਸੀ.ਡੀ. ਵਲੋਂ ਨਕਲੀ ਦਵਾਈਆਂ ਵਿਰੁੱਧ ਸਰਕਾਰ ਦੇ ਨਵੇਂ ਨੋਟੀਫ਼ਿਕੇਸ਼ਨ ਦਾ ਸਵਾਗਤ

ਅਜੀਤ ਡੈਸਕ 22-10-2025
ਸੁਨਾਮ ਊਧਮ ਸਿੰਘ ਵਾਲਾ, 21 ਅਕਤੂਬਰ (ਧਾਲੀਵਾਲ, ਭੁੱਲਰ) - ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ (ਏ.ਆਈ.ਓ.ਸੀ.ਡੀ.) ਨੇ ਸ਼ਡਿਊਲ ਐੱਚ2 ਤਹਿਤ ਟੀਕਿਆਂ, ਐਂਟੀਮਾਈਕ੍ਰੋਬਾਇਲਜ਼, ਨਾਰਕੋਟਿਕ ਅਤੇ ਸਾਈਕੋਟਰੋਪਿਕ ਦਵਾਈਆਂ ਅਤੇ ਕੈਂਸਰ ਵਿਰੋਧੀ ਦਵਾਈਆਂ ਲਈ ਬਾਰਕੋਡ ਅਤੇ ਕਿਊ.ਆਰ. ਕੋਡ-ਅਧਾਰਤ ਟਰੇਸੇਬਿਲਟੀ ਨੂੰ ਲਾਜ਼ਮੀ ਬਣਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ ਅਤੇ ਚੇਅਰਮੈਨ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਏ.ਆਈ. ਓ.ਸੀ.ਡੀ.ਦੇ ਪ੍ਰਧਾਨ ਜੇ.ਐਸ. ਸ਼ਿੰਦੇ ਅਤੇ ਜਨਰਲ ਸਕੱਤਰ ਰਾਜੀਵ ਸਿੰਘਲ ਵਲੋਂ ਇਸ ਨੰੂ ਇੱਕ ਦੂਰਦਰਸ਼ੀ ਕਦਮ ਦੱਸਿਆ ਗਿਆ ਹੈ | ਨਰੇਸ਼ ਜਿੰਦਲ ਅਤੇ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਇਹ ਨਕਲੀ ਅਤੇ ਘਟੀਆ ਦਵਾਈਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰੇਗਾ ਅਤੇ ਫਾਰਮਾਸਿਊਟੀਕਲ ਸਪਲਾਈ ਚੇਨ ਵਿਚ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ | ਨਿਰਮਾਣ ਤੋਂ ਵਿਕਰੀ ਤੱਕ ਦਵਾਈਆਂ ਦੀ ਟਰੇਸੇਬਿਲਟੀ ਨੂੰ ਯਕੀਨੀ ਬਣਾਉਣਾ ਜਨਤਕ ਸਿਹਤ ਦੀ ਰੱਖਿਆ ਅਤੇ ਫਾਰਮਾਸਿਊਟੀਕਲ ਸੈਕਟਰ ਦੀ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ | ਏ.ਆਈ.ਓ.ਸੀ.ਡੀ. ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਇਸ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੀਆਂ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਚੂਨ ਵਿਕੇ੍ਰਤਾਵਾਂ ਅਤੇ ਵਿਤਰਕਾਂ ਨੂੰ ਲੋੜੀਂਦੀ ਸਿਖਲਾਈ, ਜਾਗਰੂਕਤਾ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡੀ.ਆਰ. ਐਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ ਅਗਲੀ ਖ਼ਬਰ 'ਬੰਦੀ ਛੋੜ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।