20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅਨਾਜ ਮੰਡੀ ਮੂਨਕ ਵਿਖੇ ਝੋਨੇ ਦੀ ਲਿਫ਼ਟਿੰਗ ਸੁਸਤ ਹੋਣ ਕਾਰਨ ਆੜ੍ਹਤੀ, ਮਜ਼ਦੂਰ ਤੇ ਕਿਸਾਨ ਪ੍ਰੇਸ਼ਾਨ <br/>

ਅਨਾਜ ਮੰਡੀ ਮੂਨਕ ਦਾ ਫੜ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਨਾਲ ਨੱਕੋਂ ਨੱਕ ਭਰੇ ਹੋਣ ਦਾ ਦਿ੍ਸ਼ | ਤਸਵੀਰ : ਕੇਵਲ ਸਿੰਗਲਾ <br/> 24-10-2025
ਮੂਨਕ, 23 ਅਕਤੂਬਰ (ਕੇਵਲ ਸਿੰਗਲਾ) - ਮਾਰਕੀਟ ਕਮੇਟੀ ਮੂਨਕ ਅਤੇ ਇਸ ਦੇ ਅਧੀਨ ਪੈਂਦੇ ਪੇਂਡੂ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਆਮਦ ਤੇ ਖ਼ਰੀਦ ਜ਼ੋਰਾਂ ਨਾਲ ਚੱਲ ਰਹੀ ਹੈ | ਮਾਰਕੀਟ ਕਮੇਟੀ ਮੂਨਕ ਦੀਆਂ ਮੰਡੀਆਂ ਵਿਚ 42555 ਟਨ ਝੋਨੇ ਦੀ ਖ਼ਰੀਦ ਹੋਈ ਹੈ ਜਦ ਕਿ ਪਿਛਲੇ ਸਾਲ ਕੁੱਲ 99861 ਟਨ ਝੋਨੇ ਦੀ ਖ਼ਰੀਦ ਹੋਈ ਸੀ | ਜੇਕਰ ਅਨਾਜ ਮੰਡੀ ਮੂਨਕ ਦੀ ਗੱਲ ਕੀਤੀ ਜਾਵੇ ਤਾਂ ਮੂਨਕ ਅਨਾਜ ਮੰਡੀ ਵਿਚ ਹੁਣ ਤੱਕ 30130 ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ਵਿਚ 26700 ਟਨ ਪਰਮਲ ਝੋਨੇ ਤੇ 3430 ਟਨ ਬਾਸਮਤੀ ਝੋਨੇ ਦੀ ਖ਼ਰੀਦ ਸ਼ਾਮਲ ਹੈ | ਮੂਨਕ ਅਨਾਜ ਮੰਡੀ ਵਿਚ ਪਿਛਲੇ ਸਾਲ ਕੁੱਲ 74107 ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਜਿਸ ਵਿਚ 43819 ਟਨ ਪਰਮਲ ਝੋਨਾ ਅਤੇ 30288 ਟਨ ਬਾਸਮਤੀ ਝੋਨੇ ਦੀ ਖ਼ਰੀਦ ਸ਼ਾਮਲ ਹੈ | ਹੈਰਾਨੀ ਗੱਲ ਇਹ ਹੈ ਕਿ ਇਸ ਸਾਲ ਬਾਸਮਤੀ ਝੋਨੇ ਦੀ ਆਮਦ ਬਹੁਤ ਘੱਟ ਹੈ ਜੇਕਰ ਮਾਰਕੀਟ ਕਮੇਟੀ ਮੂਨਕ ਵਲੋਂ ਜਾਰੀ ਅੰਕੜਿਆਂ ਤੇ ਗੋਰ ਕੀਤੀ ਜਾਵੇ ਤਾਂ ਹੁਣ ਤੱਕ ਮੂਨਕ ਅਨਾਜ ਮੰਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਝੋਨੇ ਦੀ ਆਮਦ 10 ਫ਼ੀਸਦੀ ਤੋਂ ਕੁੱਝ ਵੱਧ ਹੈ ਜਿਸ ਤੋਂ ਸਪਸ਼ਟ ਹੈ ਕਿ ਇੱਕ ਤਾਂ ਇਸ ਸਾਲ ਬਾਸਮਤੀ ਝੋਨੇ ਦਾ ਵੀ ਝਾੜ ਘੱਟ ਨਿਕਲ ਰਿਹਾ ਹੈ ਦੂਜਾ ਇਸ ਸਾਲ ਇਸ ਇਲਾਕੇ ਦੇ ਕਿਸਾਨਾਂ ਦਾ ਬਾਸਮਤੀ ਝੋਨੇ ਵੱਲ ਰੁਝਾਨ ਘਟਿਆ ਹੈ | ਭਾਵੇਂ ਫ਼ਿਲਹਾਲ ਝੋਨੇ ਦੀ ਖ਼ਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਪਰ ਪਰ ਖ਼ਰੀਦ ਕੀਤੇ ਝੋਨੇ ਦੀ ਲਿਫ਼ਟਿੰਗ ਬਹੁਤ ਘੱਟ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨਾਜ ਦੇ ਆੜ੍ਹਤੀਆਂ ਅਨੁਸਾਰ ਇਸ ਸਾਲ ਖ਼ਰੀਦ ਕੀਤੇ ਝੋਨੇ ਦੀ ਅਦਾਇਗੀ ਵੀ ਸੁਸਤ ਚੱਲ ਰਹੀ ਹੈ | ਮੂਨਕ ਅਨਾਜ ਮੰਡੀ ਵਿਖੇ ਹੁਣ ਤੱਕ ਕੀਤੀ ਖ਼ਰੀਦ ਚੋ ਵੇਅਰ ਹਾਊਸ ਨੇ 7460 ਟਨ, ਮਾਰਕਫੈੱਡ ਨੇ 4930 ਟਨ, ਪਨਗਰੇਨ ਨੇ ਸਭ ਤੋਂ ਵੱਧ 10600 ਟਨ, ਪਨਸਪ ਨੇ 3000 ਟਨ ਅਤੇ ਵਪਾਰੀਆਂ ਨੇ 3430 ਟਨ ਝੋਨੇ ਦੀ ਖ਼ਰੀਦ ਕੀਤੀ ਹੈ |

ਪਿਛਲੀ ਖ਼ਬਰ ਝੋਨੇ ਦੀ ਪੈਦਾਵਾਰ 'ਚ 40 ਫ਼ੀਸਦੀ ਕਮੀ, ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕਿਸਾਨ ਯੂਨੀਅਨ ਉਗਰਾਹਾਂ ਨੇ ਟਰੈਕਟਰਾਂ ਦਾ ਕਾਫ਼ਲਾ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।