10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਮਹਾਨ ਨਗਰ ਕੀਰਤਨ ਸਜਾਇਆ <br/>

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਕੱਢੇ ਗਏ ਮਹਾਨ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ, ਚੇਅਰਮੈਨ ਸ. ਅਜੀਤ ਸਿੰਘ ਚੰਦੂਰਾਈਆਂ ਅਤੇ ਟਰੱਸਟੀ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕਰਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 05-11-2025
ਮਲੇਰਕੋਟਲਾ, 4 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਅੱਜ ਮਲੇਰਕੋਟਲਾ ਦੇ ਇਤਿਹਾਸਿਕ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਇੱਕ ਮਹਾਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਅਤੇ ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ ਅਤੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਵਲੋਂ ਆਪਣੇ ਰਾਗੀ ਸਿੰਘਾਂ ਨਾਲ ਖੁੱਲ੍ਹੀ ਗੱਡੀ ਵਿਚ ਸਵਾਰ ਹੋ ਕੇ ਰਸਭਿੰਨਾ ਕੀਰਤਨ ਸਰਵਨ ਕਰ ਰਹੇ ਸਨ | ਇਸ ਮੌਕੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੇ ਚੇਅਰਮੈਨ ਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਜਨਾਬ ਅਜੀਤ ਸਿੰਘ ਚੰਦੂਰਾਈਆਂ, ਪ੍ਰਧਾਨ ਬਹਾਦਰ ਸਿੰਘ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ ਅਤੇ ਹਰਿੰਦਰ ਸਿੰਘ ਢੀਂਡਸਾ ਨੇ ਨਗਰ ਕੀਰਤਨ ਵਿਚ ਸ਼ਿਰਕਤ ਕਰਨ ਵਾਲੀਆਂ ਅਹਿਮ ਸ਼ਖ਼ਸੀਅਤਾਂ ਜਿਵੇਂ ਕਿ ਡਿਪਟੀ ਕਮਿਸ਼ਨਰ ਜਨਾਬ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐੱਸ. (ਸੇਵਾਮੁਕਤ), ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਸਵਰੂਪ ਬਿਹਾਰੀ ਸ਼ਰਨ, ਮੁਹੰਮਦ ਮੇਹਰਦੀਨ ਬਿੰਜੋਕੀ ਖ਼ੁਰਦ, ਡਾ. ਸੌਰਭ ਕਪੂਰ, ਯੰਕੁ ਯਖਮੀ ਤੋਂ ਇਲਾਵਾ ਹੋਰ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਮਹਾਨ ਨਗਰ ਕੀਰਤਨ ਅੱਜ ਸਵੇਰੇ 10 ਵਜੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਨਗਰ ਕੀਰਤਨ ਗਰੇਵਾਲ ਚੌਂਕ, ਜਰਗ ਚੌਂਕ, ਸਰਹੰਦੀ ਗੇਟ, ਕਲੱਬ ਚੌਂਕ, ਦਿੱਲੀ ਗੇਟ, ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਕਾਲਜ ਰੋਡ, ਟਰੱਕ ਯੂਨੀਅਨ, ਨਵੀਂ ਕਚਹਿਰੀ ਰੋਡ, ਕਿਲ੍ਹਾ ਰਹਿਮਤਗੜ੍ਹ, ਗਰੇਵਾਲ ਚੌਂਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਸ਼ਾਮੀਂ 4 ਵਜੇ ਪੁੱਜ ਕੇ ਸਮਾਪਤ ਹੋਇਆ | ਬੜਿੰਗ ਹਸਪਤਾਲ ਦੇ ਡਾ. ਚਮਨਜੋਤ ਸਿੰਘ ਬੜਿੰਗ ਦੀ ਅਗਵਾਈ ਹੇਠ ਸਮੂਹ ਸਟਾਫ਼, ਜਰਗ ਚੌਂਕ ਵਿਖੇ ਸਿੰਗਲਾ ਹਸਪਤਾਲ ਦੇ ਡਾ. ਸੌਰਭ ਸਿੰਗਲਾ, ਡਾ. ਸ਼ਿਪਰਾ ਵਿਜ ਸਿੰਗਲਾ, ਡਾ. ਸੌਰਭ ਕਪੂਰ, ਡਾ. ਰੁਚਿਕਾ ਕਪੂਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਵੱਖ-ਵੱਖ ਥਾਵਾਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਖ਼ੂਬ ਸੇਵਾ ਭਾਵਨਾ ਨਾਲ ਸੇਵਾ ਕੀਤੀ ਗਈ | ਇਸ ਦੇ ਨਾਲ ਹੀ ਮੈਡਮ ਹਰਬੰਸ ਕੌਰ ਸੋਹੀ ਦੀ ਅਗਵਾਈ ਹੇਠ ਸੁਖਮਨੀ ਸਾਹਿਬ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੀਆਂ ਸਮੂਹ ਬੀਬੀਆਂ ਵਲੋਂ ਵੀ ਲੰਗਰ ਲਗਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਢੀਂਡਸਾ, ਜਰਨੈਲ ਸਿੰਘ ਮੰਨਵੀਂ, ਕਾਕਾ ਅਮਰਿੰਦਰ ਸਿੰਘ ਮੰਡੀਆਂ, ਗੁਰਦੀਪ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਰਖਰਾਉ, ਮਨਜੋਧ ਸਿੰਘ ਕਿਲਾ ਰਹਿਮਤਗੜ, ਤੇਜਵੀਰ ਸਿੰਘ ਪਾਲੀ, ਹਰਿੰਦਰ ਸਿੰਘ ਗੋਲਡੀ, ਹਰਮੀਤ ਸਿੰਘ, ਅਗਮਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਮਹਾਨ ਨਗਰ ਕੀਰਤਨ ਵਿਚ ਸ਼ਿਰਕਤ ਕਰਕੇ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਕੀਰਤਨ ਸਮਾਗਮ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।