10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਕੀਰਤਨ ਸਮਾਗਮ <br/>

ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸੰਗਰੂਰ ਵਿਚ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਗੁਰਪੁਰਬ ਮੌਕੇ ਕਰਵਾਏ ਕੀਰਤਨ ਸਮਾਗਮ ਦੌਰਾਨ ਕੀਰਤਨ ਕਰਦੇ ਰਾਗੀ ਜਥੇ | ਤਸਵੀਰ: ਮੁਕੇਸ਼ ਕੁਮਾਰ <br/> 05-11-2025
ਸੰਗਰੂਰ, 4 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਜਪਹਰ ਵੈੱਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਅਗਵਾਈ ਹੇਠ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸੰਗਰੂਰ ਵਿਖੇ ਸ਼ਰਧਾ ਤੇ ਭਗਤੀ ਨਾਲ ਭਰਪੂਰ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ | ਭਾਈ ਬਾਬਾ ਗੁਰਮਤਿ ਸੰਗੀਤ ਅਕੈਡਮੀ (ਚੀਮਾ ਸਾਹਿਬ) ਅਤੇ ਭਾਈ ਜਗਜੀਤ ਸਿੰਘ (ਅੰਮਿ੍ਤਸਰ ਸਾਹਿਬ) ਨੇ ਆਪਣੀ ਮਧੁਰ ਵਾਣੀ ਨਾਲ ਸੰਗਤ ਦੇ ਮਨ ਨੂੰ ਗੁਰਬਾਣੀ ਰੰਗ ਵਿਚ ਰੰਗ ਦਿੱਤਾ | ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਸੱਚ, ਨਾਮ ਅਤੇ ਸੇਵਾ ਦੇ ਮਾਰਗ 'ਤੇ ਤੁਰਨ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਜਪਹਰ ਵੈੱਲਫੇਅਰ ਸੋਸਾਇਟੀ ਹਮੇਸ਼ਾ ਸਮਾਜਿਕ ਤੇ ਧਾਰਮਿਕ ਪ੍ਰਗਤੀ ਲਈ ਕਮਰਕੱਸ ਹੈ ਅਤੇ ਅਗਲੇ ਸਮਿਆਂ ਵਿਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਾਉਂਦੀ ਰਹੇਗੀ | ਇਸ ਮੌਕੇ ਪਿਆਰਾ ਸਿੰਘ, ਸਰਦਾਰ ਗੁਰਿੰਦਰ ਸਿੰਘ ਗੁਜਰਾਲ (ਸੁਖਮਨੀ ਸੇਵਾ ਸੋਸਾਇਟੀ) ਅਤੇ ਲਖਬੀਰ ਸਿੰਘ ਪਿ੍ੰਸੀਪਲ ਹਾਜ਼ਰ ਰਹੇ |

ਪਿਛਲੀ ਖ਼ਬਰ ਕੌਂਸਲਰਾਂ ਦੇ ਅਸਤੀਫ਼ਿਆਂ ਸੰਬੰਧੀ ਮੰਤਰੀ ਅਮਨ ਅਰੋੜਾ ਨੇ ਸੰਗਰੂਰ ਵਾਸੀਆਂ ਨੂੰ ਕੀਤਾ ਗੁਮਰਾਹ-ਪਿੰਕੀ <br/> ਅਗਲੀ ਖ਼ਬਰ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਮਹਾਨ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।