19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਜ਼ਦੂਰ ਤੇ ਕਿਸਾਨ ਮਾਰੂ ਬਿੱਲਾਂ, ਕਾਨੂੰਨਾਂ ਖ਼ਿਲਾਫ਼ 27 ਦਸੰਬਰ ਨੂੰ ਸੀਟੂ ਵਲੋਂ ਮਹਾਂ ਕਨਵੈੱਨਸ਼ਨ-ਅÏਲਖ <br/>

ਅਜੀਤ ਡੈਸਕ 23-12-2025
ਛਾਜਲੀ, 22 ਦਸੰਬਰ (ਅਜਾਇਬ ਸਿੰਘ ਨੀਲੋਵਾਲ)-ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਛਾਜਲੀ ਵਲੋਂ ਪਿੰਡ ਦੇ ਚਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਸੁੰਦਰ ਲਿਖਾਈ, ਪੇਂਟਿੰਗ ਅਤੇ ਕਵਿਤਾ ਦੇ ਰਚਨਾਤਮਿਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ | ਕਵਿਤਾ ਮੁਕਾਬਲੇ ਵਿਚ ਰਮਨਦੀਪ ਕੌਰ ਪਹਿਲੇ, ਅਨੀਤਾ ਰਾਣੀ ਦੂਸਰੇ ਅਤੇ ਪ੍ਰਨੀਤ ਕੌਰ ਤੀਸਰੇ ਸਥਾਨ 'ਤੇ ਰਹੀਆਂ | ਸੁੰਦਰ ਲਿਖਾਈ ਵਿਚ ਕੋਮਲਪ੍ਰੀਤ ਕੌਰ ਅਤੇ ਖੁਸਪ੍ਰੀਤ ਕੌਰ ਸਾਂਝੇ ਤੌਰ 'ਤੇ ਪਹਿਲੇ, ਗੁਰਜੋਤ ਕੌਰ ਦੂਸਰੇ ਅਤੇ ਸਹਿਜਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਤੀਸਰੇ ਸਥਾਨ 'ਤੇ ਰਹੀਆਂ | ਪੇਂਟਿੰਗ ਮੁਕਾਬਲੇ ਵਿਚ ਜਸਨ ਕੌਰ ਨੇ ਪਹਿਲਾ, ਮਨਜੋਤ ਕੌਰ ਨੇ ਦੂਸਰਾ ਅਤੇ ਨਵਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਜਸਰੀਤ ਕੌਰ ਅਤੇ ਰੌਸ਼ਨਪ੍ਰੀਤ ਕੌਰ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ | ਇਸ ਮੌਕੇ ਮਹੰਤ ਸ਼੍ਰੀ ਅੰਮਿ੍ਤ ਬਣ ਜੀ ਵਲੋਂ ਲਾਇਬ੍ਰੇਰੀ ਲਈ ਆਰਥਿਕ ਸਹਾਇਤਾ ਅਤੇ ਬਲਬੀਰ ਚੰਦ ਲੌਂਗੋਵਾਲ ਵਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਤਾਬਾਂ ਦੀ ਮਹੱਤਤਾ ਅਤੇ ਸ਼ਹੀਦ ਭਗਤ ਸਿੰਘ ਦੇ ਪਾਠਕ ਜੀਵਨ 'ਤੇ ਰੌਸ਼ਨੀ ਪਾਈ | ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਜਸਵੀਰ ਲਾਡੀ ਨੇ ਨਿਭਾਈ ਅਤੇ ਲਾਇਬਰੇਰੀ ਸੰਚਾਲਕ ਮਾਸਟਰ ਪ੍ਰੇਮ ਸਰੂਪ ਨੇ ਸਭ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਿਚ ਸ਼ਿਲਪ ਪ੍ਰਦਰਸ਼ਨੀ ਅਤੇ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਹਰ ਜ਼ਿਲ੍ਹੇ 'ਚ ਸਰਕਾਰੀ ਬਿਰਧ ਆਸ਼ਰਮਾਂ ਦੀ ਉਸਾਰੀ 'ਚ ਦੇਰੀ ਨੂੰ ਲੈ ਕੇ ਹਾਈ ਕੋਰਟ ਹੋਇਆ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।