ਜ਼ੀਰਾ, 15 ਜੂਨ (ਪ੍ਰਤਾਪ ਸਿੰਘ ਹੀਰਾ)-ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਬੱਸ ਸਟੈਂਡ ਜ਼ੀਰਾ ਵਿਖੇ ਪ੍ਰਧਾਨ ਤਰਸੇਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀਂ ਅਹਿਮਦਾਬਾਦ ਵਿਖੇ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਦੌਰਾਨ ਟਰੇਡ ਯੂਨੀਅਨ ਵਲੋਂ ਮਈ ਦਿਵਸ 'ਤੇ ਕਰਵਾਏ ਗਏ ਪੋ੍ਰਗਰਾਮ ਸਬੰਧੀ ਸਾਥੀ ਮੈਂਬਰਾਂ ਤੋਂ ਵਿਚਾਰ ਲਏ ਗਏ | ਮੀਟਿੰਗ ਦੌਰਾਨ ਜ਼ੀਰਾ ਦੀ ਟਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਅਤੇ ਸਨੇਰ ਰੋਡ ਕਲਗ਼ੀਧਰ ਨਗਰ ਵਿਚ ਖੜੇ ਪਾਣੀ ਨੂੰ ਠੀਕ ਕਰਨ ਸਬੰਧੀ ਨਗਰ ਕੌਂਸਲ ਜ਼ੀਰਾ ਨੂੰ ਬੇਨਤੀ ਕੀਤੀ ਗਈ | ਇਸ ਮੌਕੇ ਟਰੇਡ ਯੂਨੀਅਨ ਕੌਂਸਲ ਜ਼ੀਰਾ ਅਤੇ ਸੀ.ਪੀ.ਆਈ ਵਲੋਂ 21 ਜੂਨ ਨੂੰ ਮੱਖੂ ਵਿਖੇ ਕਰਵਾਏ ਜਾ ਰਹੇ ਪੋ੍ਰਗਰਾਮ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਸਾਥੀ ਮੈਂਬਰਾਂ ਨੂੰ ਵੱਧ ਤੋਂ ਵੱਧ ਪੋ੍ਰਗਰਾਮ ਵਿਚ ਸ਼ਮੂਲੀਅਤ ਕਰਨ ਲਈ ਕਿਹਾ ਗਿਆ | ਇਸ ਦੌਰਾਨ ਮੀਟਿੰਗ ਵਿਚ ਜਰਨਲ ਸਕੱਤਰ ਬਲਦੇਵ ਰਾਜ, ਹਰਨੇਕ ਸਿੰਘ ਖ਼ਜ਼ਾਨਚੀ, ਜੈ ਸ੍ਰੀ ਦੱਤ, ਗੁਰਤੇਜ ਸਿੰਘ ਪ੍ਰਧਾਨ ਸਹਾਰਾ ਕਲੱਬ, ਸਾਹਿੱਤਕਾਰ ਅਮਰਜੀਤ ਸਨੇਰਵੀ, ਬਲਦੇਵ ਸਿੰਘ ਫੌਜੀ ਬੰਬ, ਮਲਕੀਤ ਸਿੰਘ ਤਰਕਸ਼ੀਲ ਆਗੂ ਗਾਦੜੀ ਵਾਲਾ, ਬਲਵੀਰ ਸਿੰਘ ਅਲੀਪੁਰ, ਨਛੱਤਰ ਸਿੰਘ ਚੇਅਰਮੈਨ ਸਹਾਰਾ ਕਲੱਬ, ਡਾ. ਜਸਵੰਤ ਸਿੰਘ ਭੱਟੀ, ਭੈਣ ਤਿ੍ਪਤਾ ਕਾਲੀਆ, ਪਿਆਰ ਕੌਰ ਸੰਤੂ ਵਾਲਾ, ਬਲਵਿੰਦਰ ਕੌਰ, ਦਰਸ਼ਨ ਜੀਰਵੀ, ਪ੍ਰਤਾਪ ਸਿੰਘ, ਅੰਗਰੇਜ ਸਿੰਘ ਅਟਵਾਲ ਮੰਡੀ ਬੋਰਡ, ਕੁਲਵੰਤ ਸਿੰਘ ਕਾਮਰੇਡ, ਜਗਸੀਰ ਸਿੰਘ ਪੰਜਾਬ ਰੋਡਵੇਜ਼, ਕਸ਼ਮੀਰ ਸਿੰਘ ਸੀ.ਪੀ.ਆਈ ਆਗੂ ਆਦਿ ਹਾਜ਼ਰ ਸਨ |