29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਭੂਪਿਨ ਕੁਮਾਰ ਨੇ ਨੀਟ 'ਚ ਹਾਸਿਲ ਕੀਤਾ 7519ਵਾਂ ਰੈਂਕ, ਸਧਾਰਨ ਲੜਕੇ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਰਚਿਆ ਇਤਿਹਾਸ

ਅਜੀਤ ਡੈਸਕ 16-06-2025

ਗੋਨਿਆਣਾ, 15 ਜੂਨ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਭੂਪਿਨ ਕੁਮਾਰ ਨੇ ਨੀਟ ਪ੍ਰੀਖਿਆ ਵਿਚ 7519ਵਾਂ ਰੈਂਕ ਹਾਸਿਲ ਕਰ ਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪਿੰਡ ਗੋਨਿਆਣਾ ਮੰਡੀ ਦਾ ਨਾਂ ਰੌਸ਼ਨ ਕੀਤਾ ਹੈ। ਇਹ ਸਫਲਤਾ ਇਸ ਲਈ ਵੀ ਖ਼ਾਸ ਬਣ ਜਾਂਦੀ ਹੈ, ਕਿਉਂਕਿ ਭੂਪਿਨ ਨੇ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰ ਰਹਿ ਕੇ ਸਿਰਫ਼ ਆਪਣੀ ਪੜਾਈ ਉੱਤੇ ਧਿਆਨ ਕੇਂਦਰਿਤ ਕੀਤਾ। ਭੂਪਿਨ ਦਾ ਜਦੋਂ ਨੀਟ ਦਾ ਨਤੀਜਾ ਆਇਆ, ਤਾਂ ਉਸ ਦੇ ਮਾਤਾ-ਪਿਤਾ ਅਤੇ ਭੈਣ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ। ਇੱਕ ਮਾਂ-ਪਿਉ ਲਈ ਇਸ ਤੋਂ ਵਧ ਕੇ ਮਾਣ ਦੀ ਗੱਲ ਕੀ ਹੋ ਸਕਦੀ ਹੈ, ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀਆਂ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿਚੋਂ ਇੱਕ 'ਚ ਸਫਲ ਹੋ ਕੇ ਦੇਸ਼ ਦੀ ਸੇਵਾ ਵੱਲ ਵਧ ਰਿਹਾ ਹੈ। ਗੋਨਿਆਣਾ ਲਾਇਨਜ਼ ਕਲੱਬ ਦੇ ਪ੍ਰਧਾਨ ਵਰਿੰਦਰ ਢੀਂਗਰਾ ਨੇ ਭੂਪਿਨ ਨੂੰ ਕਲੱਬ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਭੂਪਿਨ ਵਰਗੇ ਨੌਜਵਾਨਾਂ ਦੀ ਮਿਹਨਤ ਅਤੇ ਲਗਨ ਆਉਣ ਵਾਲੀ ਪੀੜ੍ਹੀ ਲਈ ਇੱਕ ਪ੍ਰੇਰਣਾ ਹੈ। ਭਵਿੱਖ 'ਚ ਡਾਕਟਰ ਬਣਨ ਵੱਲ ਅੱਗੇ ਵਧ ਰਹੇ ਭੂਪਿਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਹੱਦ ਰਾਹ ਵਿਚ ਰੁਕਾਵਟ ਨਹੀਂ ਬਣ ਸਕਦੀ।

ਪਿਛਲੀ ਖ਼ਬਰ ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਹੋਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪਰਿਆਸ ਵੈੱਲਫੇਅਰ ਟਰੱਸਟ ਨੇ ਅਹਿਮਦਾਬਾਦ ਹਵਾਈ ਹਾਦਸੇ 'ਤੇ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।