05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼ਹਿਰ ਦੀਆਂ ਸੜਕਾਂ 'ਤੇ ਪੈਚ ਲਗਾਉਣ 'ਚ ਹੋਏ ਘੁਟਾਲੇ ਨੇ ਕੁਝ ਦਿਨਾਂ 'ਚ ਖੋਲ੍ਹੀ ਘਟੀਆ ਮਟੀਰੀਅਲ ਦੀ ਪੋਲ

ਅਜੀਤ ਡੈਸਕ 22-09-2025

ਫ਼ਿਰੋਜ਼ਪੁਰ, 21 ਸਤੰਬਰ (ਸੁਖਵਿੰਦਰ ਸਿੰਘ)- ਵਿਕਾਸ ਨੂੰ ਤਰਸਦੇ ਸਰਹੱਦੀ ਜ਼ਿਲ੍ਹਾ ਅਤੇ ਸ਼ਹੀਦਾਂ ਦੇ ਸ਼ਹਿਰ ਫ਼ਿਰੋਜ਼ਪੁਰ ਦੀਆਂ ਸੜਕਾਂ 'ਤੇ ਵਰਤੇ ਘਟੀਆ ਮੈਟੀਰੀਅਲ ਦੇ ਨਾਲ ਬਣੇ ਸੜਕਾਂ ਦੇ ਹਾਲਾਤ ਕਿਸੇ ਤੋਂ ਛਿਪੇ ਨਹੀਂ ਹਨ | ਕੁੱਝ ਸਮਾਂ ਪਹਿਲਾਂ ਫ਼ਿਰੋਜ਼ਪੁਰ ਦੀ ਮੁੱਖ ਸੜਕ ਸਰਕਲ ਰੋਡ 'ਤੇ ਵਰਤੇ ਗਏ ਘਟੀਆ ਮੈਟੀਰੀਅਲ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ ਜਿਸ ਹਿਸਾਬ ਨਾਲ ਨਗਰ ਕੌਂਸਲ ਵਲੋਂ ਜਿੱਥੇ ਜਿੱਥੇ ਪੈਚ ਵਰਕ ਕੀਤਾ ਗਿਆ ਹੈ ਉੱਥੇ ਘਟੀਆ ਮੈਟੀਰੀਅਲ ਦੇ ਕਾਰਨ ਬਜਰੀ ਬੂੰਦੀ ਦੇ ਵਾਂਗ ਖਿੱਲਰ ਗਈ ਜਿਸ ਦੇ ਨਾਲ ਹਾਦਸਾਗ੍ਰਸਤ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ | ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਬਾਰਸ਼ ਦੇ ਦਿਨਾਂ ਵਿਚ ਨਾ ਤਾਂ ਸੜਕਾਂ ਬਣਾਈਆਂ ਜਾਂਦੀਆਂ ਹਨ ਤੇ ਨਾ ਹੀ ਪੈਚ ਵਰਕ ਦਾ ਕੰਮ ਕੀਤਾ ਜਾਂਦਾ ਹੈ | ਜਾਣਕਾਰੀ ਅਨੁਸਾਰ ਊਧਮ ਸਿੰਘ ਚੌਕ ਤੋਂ ਜੱਸਾ ਸਿੰਘ ਰਾਮਗੜ੍ਹੀਆ ਗੇਟ ਅਤੇ ਮਾਲਵਾ ਖ਼ਾਲਸਾ ਸਕੂਲ ਦੀ ਸੜਕ 'ਤੇ ਵੱਡੇ-ਵੱਡੇ ਪੈਚ ਲਗਾਏ ਗਏ ਸਨ ਇਸ ਤੋਂ ਬਾਅਦ ਸਾਈਆਂ ਵਾਲੀ ਕੋਠੀ ਦੇ ਕੋਲ ਤੇ ਜ਼ੀਰਾ ਗੇਟ ਵਿਚ ਪੈਚ ਲਗਾਏ ਗਏ ਜਿਸ ਤਰ੍ਹਾਂ ਇਹ ਪੈਚ ਲਗਾਏ ਗਏ ਹਨ ਉਸ ਦੇ ਕੁੱਝ ਦਿਨਾਂ ਵਿਚ ਹੀ ਘਟੀਆ ਮੈਟੀਰੀਅਲ ਦੇ ਨਾਲ ਖੱਡੇ ਹੋਰ ਵੱਡੇ ਹੋ ਗਏ ਹਨ ਜਿਸ ਦੇ ਨਾਲ ਸ਼ਹਿਰ ਵਾਸੀਆਂ ਦਾ ਜੀਉਣਾ ਦੁੱਭਰ ਹੋ ਗਿਆ ਹੈ ਕਿਉਂਕਿ ਬਜਰੀ ਖਿਲਰਣ ਦੇ ਨਾਲ ਦੋ ਪਈਆ ਵਾਹਨ ਹਾਦਸਾਗ੍ਰਸਤ ਹੋ ਰਹੇ ਹਨ | ਇਨ੍ਹਾਂ ਸੜਕਾਂ ਤੋਂ ਖ਼ਾਸ ਤੌਰ 'ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਹੁਤ ਹੀ ਸਾਵਧਾਨੀ ਦੇ ਨਾਲ ਜਾਣਾ ਪੈਂਦਾ ਹੈ |

ਪਿਛਲੀ ਖ਼ਬਰ -ਮਾਮਲਾ ਫ਼ਰਜ਼ੀ ਢੰਗ ਨਾਲ ਕਲਰਕ ਭਰਤੀ ਦਾ- ਫ਼ਿਰੋਜ਼ਪੁਰ ਅਦਾਲਤ ਵਲੋਂ ਕੈਂਟ ਬੋਰਡ ਦੇ ਦੋ ਵੱਡੇ ਅਧਿਕਾਰੀਆਂ ਸਮੇਤ ਤਿੰਨ... ਅਗਲੀ ਖ਼ਬਰ ਮਨਕੀਰਤ ਅÏਲਖ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਵੱਡੀ ਮਦਦ, ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਨੂੰ ਸੌਂਪੇ 10 ਟਰੈਕਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।