07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੱਲਾਂਵਾਲਾ 'ਚ ਸ਼ਰੇਆਮ ਵਿਕ ਰਿਹਾ ਨਕਲੀ ਦੁੱਧ, ਘਿਉ ਤੇ ਪਨੀਰ

ਅਜੀਤ ਡੈਸਕ 18-10-2025
ਮੱਲਾਂਵਾਲਾ, 17 ਅਕਤੂਬਰ (ਬਲਬੀਰ ਸਿੰਘ ਜੋਸਨ)- ਸਭ ਤਹਿਸੀਲ ਮੱਲਾਂਵਾਲਾ ਦੇ ਵਿਚ ਦੁੱਧ ਪਨੀਰ ਘਿਉ ਬਣਾਉਣ ਵਾਲੀਆਂ ਦੁਕਾਨਾਂ ਤੇ ਡੇਅਰੀਆਂ ਵਲੋਂ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਉਕਤ ਡੇਅਰੀਆਂ 'ਤੇ ਨਕਲੀ ਦੁੱਧ, ਪਨੀਰ, ਘਿਉ ਤੇ ਦਹੀਂ ਦੀ ਸ਼ਰੇਆਮ ਬਿਨਾਂ ਰੋਕ ਟੋਕ ਵਿੱਕਰੀ ਹੋ ਰਹੀ ਹੈ | ਸਭ ਤਹਿਸੀਲ ਮੱਲਾਂਵਾਲਾ ਵਿਚ ਕਰੀਬ 28 ਤੋਂ 30 ਹਜ਼ਾਰ ਆਬਾਦੀ ਹੈ ਤੇ ਕਸਬੇ ਵਿਚ ਬਾਹਰਲੇ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੇ ਕੋਲ ਮੱਝਾਂ ਤੇ ਗਾਵਾਂ ਵਾਲੇ ਪਸ਼ੂ ਬਹੁਤ ਘੱਟ ਹਨ ਤੇ ਪਿੰਡਾਂ ਦੀਆਂ ਡੇਅਰੀਆਂ ਵਲੋਂ ਦੁੱਧ ਲਿਆ ਕੇ ਵੇਚਿਆ ਜਾਂਦਾ ਹੈ ਪਰ ਕਸਬੇ ਵਿਚ ਵੱਡੀ ਤਾਦਾਦ 'ਚ ਦੁੱਧ ਦੀ ਆਮਦ ਵੱਧ ਹੈ ਤੇ ਮੱਲਾਂਵਾਲਾ 'ਚ ਦੁੱਧ ਦੀ ਲਾਗਤ ਜ਼ਿਆਦਾ ਹੋਣ ਕਾਰਨ ਨਕਲੀ ਦੁੱਧ, ਦਹੀਂ, ਪਨੀਰ ਤੇ ਘਿਉ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਸੁਦਾਗਰਾਂ ਵਲੋਂ ਲੋਕਾਂ ਨੂੰ ਮਿੱਠਾ ਜ਼ਹਿਰ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉੱਥੇ ਹੀ ਤਿਉਹਾਰਾਂ ਦੇ ਦਿਨਾਂ ਵਿਚ ਦੁੱਧ ਤੇ ਪਨੀਰ, ਘਿਉ ਦੀ ਲਾਗਤ ਕਈ ਗੁਣਾ ਵੱਧ ਜਾਂਦੀ ਹੈ | ਲਾਗਤ ਵਧਣ ਕਰਕੇ ਬਾਜ਼ਾਰ ਵਿਚ ਵਿਕਦੀਆਂ ਦੁੱਧ ਤੋਂ ਬਣੀਆਂ ਵਸਤਾਂ ਵਿਚ ਕੈਮੀਕਲ ਦੀ ਮਾਤਰਾ ਵੀ ਵੱਧ ਜਾਂਦੀ ਹੈ | ਹੁਣ ਦੀਵਾਲੀ ਦੇ ਤਿਉਹਾਰ ਦੇ ਸਬੰਧ ਵਿਚ ਡੇਅਰੀ ਵਾਲਿਆਂ ਦੀ ਕਮਾਈ ਵਧਦੀ ਵਿਖਾਈ ਦੇ ਰਹੀ ਹੈ, ਕਿਉਂਕਿ ਪ੍ਰਸ਼ਾਸਨ ਦਾ ਨਕਲੀ ਦੁੱਧ ਤੇ ਇਸ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਵੱਲ ਜਰਾ ਵੀ ਧਿਆਨ ਨਹੀਂ ਹੈ | ਕਸਬਾ ਮੱਲਾਂਵਾਲਾ ਦੀਆਂ ਕੁੱਝ ਡੇਅਰੀਆਂ ਇਸ ਤਰ੍ਹਾਂ ਦੀਆਂ ਹਨ ਜਿੱਥੋਂ ਦੁੱਧ, ਪਨੀਰ ਨੂੰ ਵੱਡੀ ਮਾਤਰਾ ਕੁਇੰਟਲਾਂ 'ਚ ਅਚਨਚੇਤ ਖ਼ਰੀਦਿਆ ਜਾ ਸਕਦਾ ਹੈ ਪਰ ਇਸ ਦੇ ਮੁੱਢ ਵੱਲ ਕਦੀ ਕਿਸੇ ਦਾ ਧਿਆਨ ਨਹੀਂ ਗਿਆ ਕਿਉਂਕਿ 6 ਤੋਂ 700 ਲੀਟਰ ਦੁੱਧ ਦਾ ਪਨੀਰ ਡੇਅਰੀ ਵਾਲੇ ਵਲੋਂ ਮਾਰਕੀਟ ਕਰਨ ਲਈ ਰੱਖਦੇ ਹਨ ਤਾਂ ਇਹਨਾਂ ਡੇਅਰੀਆਂ ਕੋਲ ਦੁੱਧ ਦੀ ਆਮਦ ਕਿੰਨੀ ਹੈ ਪਰ ਦੁੱਧ ਦੀ ਪੈਦਾਵਾਰ ਕਰਨ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਾਰਨ ਬਾਜ਼ਾਰ ਵਿਚ ਨਕਲੀ ਦੁੱਧ ਪਨੀਰ ਘਿਉ ਦੀ ਆਮਦ ਬਹੁਤ ਵੱਧ ਹੈ | ਜੇਕਰ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਨੇ ਨਕਲੀ ਦੁੱਧ ਦਹੀਂ ਪਨੀਰ ਤੇ ਘਿਉ ਵੇ1ਚਣ ਵਾਲੀਆਂ ਦੁਕਾਨਾਂ ਤੇ ਡੇਅਰੀਆਂ 'ਤੇ ਸ਼ਕੰਜਾ ਨਾ ਕੱਸਿਆ ਤਾਂ ਲੋਕਾਂ ਦੀ ਸਿਹਤ ਨਾਲ ਇਸੇ ਤਰ੍ਹਾਂ ਹੀ ਖਿਲਵਾੜ ਹੁੰਦਾ ਰਹੇਗਾ |
ਪਿਛਲੀ ਖ਼ਬਰ ਪੰਜਾਬ 'ਚ ਆਈ ਕੁਦਰਤੀ ਕਰੋਪੀ ਹੜ੍ਹਾਂ 'ਚ ਯੂਥ ਅਕਾਲੀ ਦਲ ਨੇ ਕੀਤਾ ਅਹਿਮ ਰੋਲ ਅਦਾ-ਮਣੀ ਚੱਕੀਆਂ <br/> ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ 'ਚ ਸਰਗਰਮ ਹੋਏ ਚੋਰ, ਹਸਪਤਾਲ ਆਈ ਮਹਿਲਾ ਦਾ ਫ਼ੋਨ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।