08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਈ ਗਰੀਨ ਦੀਵਾਲੀ <br/>

ਅਜੀਤ ਡੈਸਕ 20-10-2025
ਗੁਰੂਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਮਾਤਾ ਸਾਹਿਬ ਕੌਰ ਸਕੂਲ ਵਿਖੇ ਪਿ੍ੰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ ਗਰੀਨ ਦੀਵਾਲੀ ਮਨਾਈ ਗਈ | ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ ਸਕੂਲ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਉਨ੍ਹਾਂ ਵਲੋਂ ਵਿਦਿਆਰਥੀਆ ਨੂੰ ਗਰੀਨ ਦੀਵਾਲੀ ਦਾ ਸੁਨੇਹਾ ਦਿੰਦਿਆਂ ਪਟਾਕਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਵਿਦਿਆਰਥੀਆ ਵਲੋਂ ਦੀਵਾਲੀ ਦੇ ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ, ਇਸ ਤੋਂ ਬਾਅਦ ਵੱਖ-ਵੱਖ ਜਮਾਤ ਦੇ ਬੱਚਿਆਂ ਨੇ ਕੁਇਜ਼ ਮੁਕਾਬਲੇ, ਦੀਵਾ ਸਜਾਵਟ ਮੁਕਾਬਲਾ, ਪੇਪਰ ਦੀਵਾ ਬਣਾਉਣ ਦਾ ਮੁਕਾਬਲਾ, ਲਾਲਟੈਨ ਪੇਪਰ ਹੈਕਿੰਗ ਮੁਕਾਬਲੇ ਕਰਵਾਏ | ਇਨ੍ਹਾਂ ਵਿਚ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ ਤੇ ਇਸ ਮੌਕੇ ਹਾਊਸ ਵਾਈਜ਼ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਸਕੂਲ ਪਿ੍ੰਸੀਪਲ ਵੰਦਨਾ ਧਵਨ, ਚੇਅਰਮੈਨ ਮਹੀਪਾਲ ਸਿੰਘ, ਮੈਨੇਜਰ ਹਰਬੀਰ ਸਿੰਘ ਕੋਆਰਡੀਨੇਟਰ ਅਭੈ ਬਜਾਜ, ਸੰਦੀਪ, ਰਚਨਾ ਮੋਂਗਾ, ਸ਼ਿਵਾਲੀ ਐਕਟੀਵਿਟੀ ਇੰਚਾਰਜ, ਹਾਊਸ ਹੈੱਡਰ ਰਾਜਪਾਲ, ਗੁਰਪ੍ਰੀਤ, ਮਨਪ੍ਰੀਤ, ਸਿਮਰਨਜੀਤ ਨੇ ਸਾਰੇ ਹੀ ਵਿਦਿਆਰਥੀਆ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ |

ਪਿਛਲੀ ਖ਼ਬਰ ਦੁਕਾਨ 'ਚ ਦਾਖਲ ਹੋ ਕੇ ਗਾਲ਼ਾਂ ਕੱਢਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਅਗਲੀ ਖ਼ਬਰ ਵੱਖ-ਵੱਖ ਬੁਲਾਰਿਆਂ ਨੇ ਇੱਕਜੁੱਟ ਹੋਣ ਦੀ ਉਠਾਈ ਆਵਾਜ਼ <br/> ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।