08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਵੱਖ-ਵੱਖ ਬੁਲਾਰਿਆਂ ਨੇ ਇੱਕਜੁੱਟ ਹੋਣ ਦੀ ਉਠਾਈ ਆਵਾਜ਼ <br/> ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵਲੋਂ ਆਪਣੇ ਹੱਕਾਂ ਲਈ ਵਿਸ਼ਾਲ ਸੰਮੇਲਨ

ਜੱਟ ਸਿੱਖ ਸੰਮੇਲਨ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਹਾਜ਼ਰ ਇਕੱਠ | ਤਸਵੀਰਾਂ-ਹਰਚਰਨ ਸਿੰਘ ਸੰਧੂ <br/> 20-10-2025
ਗੁਰੂਹਰਸਹਾਏ, 19 ਅਕਤੂਬਰ (ਹਰਚਰਨ ਸਿੰਘ ਸੰਧੂ)- ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵਲੋਂ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਦੀਵਾਨ ਹਾਲ ਵਿਖੇ ਇਕ ਵੱਡਾ ਅੰਤਰਰਾਸ਼ਟਰੀ ਜੱਟ ਸੰਮੇਲਨ ਕੀਤਾ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਦੇ ਵਿਚ ਜੱਟ ਸਿੱਖ ਭਾਈਚਾਰੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਲੀਡਰ ਕਿਸਾਨ ਯੂਨੀਅਨ ਦੇ ਆਗੂ ਸਮਾਜ ਸੇਵੀ ਧਾਰਮਿਕ ਆਗੂ ਅਤੇ ਹੋਰ ਵੀ ਬਹੁਤ ਸਾਰੇ ਜੱਟ ਭਾਈਚਾਰੇ ਤੋਂ ਲੋਕ ਸ਼ਾਮਿਲ ਹੋਏ | ਪਿੰਡਾਂ ਦੇ ਸਰਪੰਚ, ਪੰਚ, ਚੇਅਰਮੈਨ, ਨੰਬਰਦਾਰ ਵੱਡੀ ਗਿਣਤੀ ਵਿਚ ਇਸ ਜੱਟ ਸੰਮੇਲਨ ਵਿਚ ਸ਼ਾਮਿਲ ਹੋਏ ਤੇ ਉਹਨਾਂ ਨੇ ਆਪੋ ਆਪਣੇ ਵਿਚਾਰ ਰੱਖੇ | ਇਸ ਦੌਰਾਨ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਆਗੂਆਂ ਵਲੋਂ ਮਤੇ ਪਾਸ ਕੀਤੇ ਗਏ ਕਿ ਬੇਜ਼ਮੀਨੇ ਜੱਟਾਂ ਨੂੰ ਐੱਸ.ਸੀ./ਐੱਸ.ਟੀ. ਦੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਣ | ਇਕਨਾਮਿਕ ਵੀਕਰ ਸੈਕਸ਼ਨ ਹੋਰ ਮਜ਼ਬੂਤ ਕਰਕੇ ਉਹ ਦੇ ਵਿਚ ਕਮਜ਼ੋਰ ਵਰਗ ਦੇ ਜੱਟ ਭਰਾਵਾਂ ਨੂੰ ਸ਼ਾਮਿਲ ਕੀਤਾ ਜਾਵੇ | ਬੇਜ਼ਮੀਨੇ ਜੱਟਾਂ ਨੂੰ ਬਾਰਡਰ 'ਤੇ ਪਈ ਸਰਕਾਰੀ ਜ਼ਮੀਨ ਵਿਚੋਂ ਪੰਜ-ਪੰਜ ਕਿੱਲੇ ਜ਼ਮੀਨ ਅਲਾਟ ਕੀਤੀ ਜਾਵੇ, 1 ਤੋਂ ਲੈ ਕੇ 7 ਏਕੜ ਦੇ ਜ਼ਿਮੀਂਦਾਰ ਭਰਾਵਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਵਜ਼ੀਫ਼ਾ ਫ਼ੀਸ ਮੁਆਫ਼, ਵਰਦੀਆਂ ਤੇ ਬੂਟਾਂ ਦੀ ਸਹੂਲਤ ਦਿੱਤੀ ਜਾਵੇ | ਪੰਜਾਬ ਦੀਆਂ ਜੱਟ ਭਰਾਵਾਂ ਦੀਆਂ ਧੀਆਂ ਭੈਣਾਂ ਵਾਸਤੇ ਸਰਕਾਰੀ ਕਾਲਜਾਂ ਵਿਚ ਮੁਫ਼ਤ ਐਜੂਕੇਸ਼ਨ ਤੇ ਸਕਿਲ ਕੋਰਸ ਫ਼੍ਰੀ ਕੀਤੇ ਜਾਣ ਨਾਲ ਹੀ ਬਾਰਡਰ ਪੱਟੀ ਦੇ ਰਹਿਣ ਵਾਲੇ ਛੋਟੇ ਦੇ ਦਰਮਿਆਨੇ ਜੱਟ ਭਰਾਵਾਂ ਨੂੰ ਫ਼ੌਜ ਤੇ ਪੁਲਿਸ ਵਿਚ ਸਪੈਸ਼ਲ ਕੋਟਾ ਦਿੱਤਾ ਜਾਵੇ | ਜੱਟ ਭਾਈਚਾਰੇ ਨੂੰ ਦੂਜੀਆਂ ਸ਼੍ਰੇਣੀਆਂ ਵਾਂਗ ਚੰਡੀਗੜ੍ਹ, ਦਿੱਲੀ ਤੇ ਪੰਜਾਬ ਵਿਚ ਜੱਟ ਸਿੱਖ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ ਗਈ | ਤੇ ਨਾਲ ਹੀ ਚੰਡੀਗੜ੍ਹ ਵਿੱਚ ਜੱਟ ਭਵਨ ਬਣਾਉਣ ਦੀ ਮੰਗ ਕੀਤੀ ਗਈ | ਇਸ ਸਮੇਂ ਹਰਜਿੰਦਰ ਸਿੰਘ ਘਾਂਗਾ ਪਲੈਨਿੰਗ ਬੋਰਡ ਜ਼ਿਲ੍ਹਾ ਫਿਰੋਜ਼ਪੁਰ, ਬੀਬੀ ਭੁਪਿੰਦਰ ਕੌਰ ਸੰਧੂ ਮੈਂਬਰ ਵੁਮੈਨ ਕਮਿਸ਼ਨ ਪੰਜਾਬ ਸਰਕਾਰ ਤੋਂ ਇਲਾਵਾ ਦਵਿੰਦਰ ਸਿੰਘ ਬੱਬਲ ਸਾਬਕਾ ਚੇਅਰਮੈਨ, ਚਮਕੌਰ ਸਿੰਘ ਟਿੱਬੀ, ਅਸੀਸਪ੍ਰੀਤ ਸਿੰਘ ਸਾਈਆਂ ਵਾਲਾ, ਬਾਬਾ ਸਤਨਾਮ ਸਿੰਘ ਖਡੂਰ ਸਾਹਿਬ ਵਾਲੇ, ਜਸਬੀਰ ਸਿੰਘ ਸੰਧੂ, ਮਨਪ੍ਰੀਤ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਮਲ ਸੰਧੂ ਭਾਊ ਫ਼ਾਜ਼ਿਲਕਾ, ਦਵਿੰਦਰ ਸਿੰਘ ਜੰਗ, ਸਵਰਨ ਸਿੰਘ ਸੰਧੂ, ਸਤਵੰਤ ਸਿੰਘ ਸੰਧੂ, ਹਰਜਿੰਦਰ ਸਿੰਘ ਸਿੱਧੂ, ਰਿਟਾਇਰਡ ਮੈਨੇਜਰ ਚਹਿਣਾ ਸੰਧੂ ਘਾਂਗਾ, ਰਾਣਾ ਗਿੱਲ ਗੱਟੀ ਅਜਾਇਬ ਸਿੰਘ, ਰਵਿੰਦਰ ਸਿੰਘ ਸਿੱਧੂ, ਰਣਜੋਤ ਸਿੰਘ ਮੋਕਲ, ਜਗਜੀਤ ਸਿੰਘ ਟਿੱਬੀ, ਸੁਖਵਿੰਦਰ ਸਿੰਘ ਭੱਪਾ ਸਰਪੰਚ, ਧਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਗੋਰਾ ਆਦਿ ਸ਼ਾਮਲ ਹੋਏ | ਸਟੇਜ ਦੀ ਸੇਵਾ ਸਾਰਜ ਸਿੰਘ ਸੰਧੂ ਸਰਪੰਚ ਝੋਕ ਟਹਿਲ ਸਿੰਘ ਨੇ ਨਿਭਾਈ | ਇਸ ਮੌਕੇ ਬੋਲਦਿਆਂ ਸਿਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜੱਟ ਭਾਈਚਾਰੇ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਸੰਬੰਧ ਵਿਚ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ | ਖ਼ਾਸ ਕਰਕੇ ਐਸ.ਸੀ./ਐਸ.ਟੀ. ਕਾਨੂੰਨ ਨੂੰ ਹਥਿਆਰ ਬਣਾ ਕੇ ਜੱਟ ਭਾਈਚਾਰੇ ਖ਼ਿਲਾਫ਼ ਕਰਾਏ ਜਾਣ ਵਾਲੇ ਝੂਠੇ ਪਰਚਿਆਂ ਦੇ ਖ਼ਿਲਾਫ਼ ਵੀ ਆਉਣ ਵਾਲੇ ਦਿਨਾਂ 'ਚ ਵੱਡੀ ਮੁਹਿੰਮ ਵਿੱਢੀ ਜਾਵੇਗੀ | ਇਸ ਮੌਕੇ ਪੰਜਾਬ ਸਰਕਾਰ ਤੋਂ ਜੱਟ ਕਮਿਸ਼ਨ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਪੰਜਾਬੀ ਫ਼ਿਲਮ ਐਕਟਰ ਹੌਬੀ ਧਾਲੀਵਾਲ ਵੱਲੋਂ ਵੀ ਟੈਲੀਫ਼ੋਨ 'ਤੇ ਆਪਣੀ ਸਪੀਚ ਰਾਹੀਂ ਜੱਟ ਭਾਈਚਾਰੇ ਨੂੰ ਇਕੱਠੇ ਰਹਿਣ ਤੇ ਹਰ ਤਰ੍ਹਾਂ ਦੀ ਸਪੋਰਟ ਦੇਣ ਦੀ ਗੱਲ ਆਖੀ ਗਈ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਈ ਗਰੀਨ ਦੀਵਾਲੀ <br/> ਅਗਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਲਈ ਤਰਕਸ਼ੀਲ ਸੁਸਾਇਟੀ ਨੇ ਵੰਡੇ ਬੂਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।