06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ.ਯੂ ਇੰਟਰ ਕਾਲਜ ਰੈਸਲਿੰਗ ਟੂਰਨਾਮੈਂਟ 'ਚ ਦੇਵ ਸਮਾਜ ਕਾਲਜ ਦੀਆਂ ਖਿਡਾਰਨਾਂ ਬਣੀਆਂ ਓਵਰ ਆਲ ਚੈਂਪੀਅਨ-ਜਿੱਤੇ 3 ਗੋਲਡ ਤੇ 3 ਸਿਲਵਰ ਮੈਡਲ

ਅਜੀਤ ਡੈਸਕ 23-11-2025
ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਰੈਸਲਿੰਗ (ਕੁਸ਼ਤੀ) ਟੂਰਨਾਮੈਂਟ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਨੇ 3 ਗੋਲਡ, 3 ਸਿਲਵਰ ਮੈਡਲ ਜਿੱਤ ਕੇ ਓਵਰ ਆਲ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਹੈ | ਕਾਲਜ ਦੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੋਰ ਸਟੇਡੀਅਮ ਵਿਖੇ ਕਰਵਾਏ ਇੰਟਰ-ਕਾਲਜ ਰੈਸਲਿੰਗ ਟੂਰਨਾਮੈਂਟ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ 50 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ | ਉਹਨਾਂ ਦੱਸਿਆ ਕਿ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਦੀਆਂ ਖਿਡਾਰਨਾਂ ਤੰਨੂ, ਦੀਪਤੀ ਤੇ ਹੈਨੀ ਨੇ ਗੋਲਡ ਮੈਡਲ ਜਦੋਂ ਕਿ ਮਨਪ੍ਰੀਤ ਕੌਰ, ਸ਼ੀਤਲ ਤੇ ਹਰਪ੍ਰੀਤ ਨੇ ਸਿਲਵਰ ਮੈਡਲ ਜਿੱਤਿਆ | ਰੈਸਲਿੰਗ (ਕੁਸ਼ਤੀ) ਵਿਚ ਓਵਰ ਆਲ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਪਹੰੁਚਣ 'ਤੇ ਕਾਲਜ ਮੈਨੇਜਮੈਂਟ ਤੇ ਪਿ੍ੰਸੀਪਲ ਅਤੇ ਸਮੂਹ ਕਾਲਜ ਅਧਿਆਪਕਾਂ ਦੁਆਰਾ ਜੇਤੂ ਖਿਡਾਰਨਾਂ ਦਾ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਸਮੂਹ ਕਾਲਜ ਮੈਨੇਜਮੈਂਟ ਅਤੇ ਪਿ੍ੰਸੀਪਲ ਡਾ. ਸੰਗੀਤਾ ਨੇ ਜੇਤੂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਦੇ ਨਾਲ ਹੀ ਉਹਨਾਂ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਸਹਾਇਕ ਪ੍ਰੋਫੈਸਰ ਅਤੇ ਵੇਦ ਪ੍ਰਕਾਸ਼ ਸਹਾਇਕ ਪ੍ਰੋਫੈਸਰ ਨੂੰ ਉਹਨਾਂ ਵਲੋਂ ਖਿਡਾਰਨਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਵਿਚ ਸਖ਼ਤ ਮਿਹਨਤ ਸਦਕਾ ਸ਼ਲਾਘਾ ਕਰਦਿਆਂ ਵਧਾਈ ਦਿੱਤੀ |
ਪਿਛਲੀ ਖ਼ਬਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮਯੰਕ ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਅਵਾਰਡ 2025 ਦਾ ਆਯੋਜਨ ਅਗਲੀ ਖ਼ਬਰ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ 4 ਕਿੱਲੋ ਹੈਰੋਇਨ ਕੀਤੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।