01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਕਾਲ ਯੂਨੀਵਰਸਿਟੀ ਦੇ ਦੋ ਪ੍ਰੋਫ਼ੈਸਰ ਸੰਸਾਰ ਦੇ ਸਿਖਰਲੇ 2 ਪ੍ਰਤੀਸ਼ਤ ਵਿਗਿਆਨੀਆਂ 'ਚ ਸ਼ਾਮਿਲ ਹੋਏ

ਅਜੀਤ ਡੈਸਕ 24-09-2025
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਦੋ ਪ੍ਰੋਫੈਸਰਾਂ ਨੇ ਕੌਮਾਂਤਰੀ ਪੱਧਰ 'ਤੇ ਵਿਸ਼ੇਸ਼ ਮਾਣ ਪ੍ਰਾਪਤ ਕੀਤਾ ਹੈ | ਯੂਨੀਵਰਸਿਟੀ ਦੇ ਡਾ. ਬੁਬਨ ਬੈਨਰਜੀ (ਐਸੋਸੀਏਟ ਪ੍ਰੋਫੈਸਰ ਅਤੇ ਕੋਆਰਡੀਨੇਟਰ, ਸੈਂਟਰ ਫ਼ਾਰ ਗ੍ਰੀਨ ਕੈਮਿਸਟਰੀ) ਅਤੇ ਡਾ. ਸੰਦੀਪ ਮਲਿਕ (ਅਸਿਸਟੈਂਟ ਪ੍ਰੋਫੈਸਰ, ਗਣਿਤ ਵਿਭਾਗ) ਦਾ ਨਾਮ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਵਲੋਂ ਜਾਰੀ ਕੀਤੀ ਗਈ ਸੰਸਾਰ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ 2025 ਦੀ ਸੂਚੀ ਵਿਚ ਸ਼ਾਮਿਲ ਹੋਇਆ ਹੈ ਜਿਸ ਨਾਲ ਅਕਾਲ ਯੂਨੀਵਰਸਿਟੀ ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਹ ਸੂਚੀ 19 ਸਤੰਬਰ 2025 ਨੂੰ ਜਾਰੀ ਕੀਤੀ ਗਈ ਹੈ | ਉਨ੍ਹਾਂ ਮੁਤਾਬਿਕ ਡਾ. ਬੈਨਰਜੀ ਨੂੰ ਲਗਾਤਾਰ ਤੀਜੀ ਵਾਰ ਕੈਰੀਅਰ-ਵਾਈਜ਼ ਸੂਚੀ ਵਿੱਚ ਵੀ ਸਨਮਾਨ ਮਿਲਿਆ ਹੈ | ਉਨ੍ਹਾਂ ਨੇ ਹੁਣ ਤੱਕ 140 ਤੋਂ ਵੱਧ ਰਿਸਰਚ ਅਤੇ ਰਿਵਿਊ ਲੇਖ ਗ੍ਰੀਨ ਕੈਮਿਸਟਰੀ ਅਤੇ ਵਿਕਾਸ ਦੇ ਖੇਤਰ ਵਿਚ ਸਕੋਪਸ ਅਤੇ ਐਸ.ਸੀ.ਆਈ ਇੰਡੈਕਸਡ ਜਰਨਲਸ ਵਿੱਚ ਪ੍ਰਕਾਸ਼ਿਤ ਕੀਤੇ ਹਨ | ਇਸ ਤੋਂ ਇਲਾਵਾ, ਉਨ੍ਹਾਂ ਨੇ 25 ਕਿਤਾਬੀ ਚੈਪਟਰ ਲਿਖੇ ਹਨ ਅਤੇ 20 ਕਿਤਾਬਾਂ (ਜਰਮਨੀ ਦੀ ਪ੍ਰਸਿੱਧ ਪ੍ਰਕਾਸ਼ਨ ਸੰਸਥਾ, ਡਿ ਗਰੁਟਰ, ਵਲੋਂ) ਦੇ ਸਹਿ-ਸੰਪਾਦਨ ਦਾ ਮਾਣ ਵੀ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਡਾ. ਸੰਦੀਪ ਮਲਿਕ ਨੇ 45 ਤੋਂ ਵੱਧ ਖੋਜ ਪੱਤਰ ਕੌਮਾਂਤਰੀ ਪੀਅਰ-ਰੀਵਿਊ ਜਰਨਲਾਂ ਵਿੱਚ ਪ੍ਰਕਾਸ਼ਿਤ ਕੀਤੇ ਹਨ | ਉਨ੍ਹਾਂ ਦੇ ਕੰਮ ਨੂੰ 1000 ਤੋਂ ਵੱਧ ਸਾਇਟੇਸ਼ਨ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਐਚ-ਇੰਡੈਕਸ 17 (ਸਕੋਪਸ) ਹੈ | ਡਾ. ਮਲਿਕ ਭਾਰਤੀ ਗਣਿਤ ਸਮਾਜ ਦੇ ਆਜੀਵਨ ਮੈਂਬਰ ਹਨ | ਸਟੈਨਫੋਰਡ ਯੂਨੀਵਰਸਿਟੀ ਦੇ ਮੁਤਾਬਿਕ, ਵਿਗਿਆਨੀਆਂ ਨੂੰ 22 ਵਿਗਿਆਨਕ ਖੇਤਰਾਂ ਅਤੇ 174 ਉਪ-ਖੇਤਰਾਂ ਵਿਚ ਵੰਡਿਆ ਗਿਆ ਹੈ | ਇਸ ਸੂਚੀ ਵਿਚ ਉਹੀ ਵਿਦਵਾਨ ਸ਼ਾਮਿਲ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਘੱਟੋ-ਘੱਟ 5 ਪ੍ਰਕਾਸ਼ਨ ਕੀਤੇ ਹੋਣ ਅਤੇ ਜਿਨ੍ਹਾਂ ਦੀ ਰੈਂਕਿੰਗ ਆਪਣੇ ਖੇਤਰ ਦੇ ਅੰਦਰ ਉੱਤਲੇ 2 ਫ਼ੀਸਦੀ ਵਿਚ ਆਉਂਦੀ ਹੋਵੇ | ਅਕਾਲ ਯੂਨੀਵਰਸਿਟੀ ਪ੍ਰਬੰਧਕਾਂ ਨੇ ਦੋਵੇਂ ਪ੍ਰੋਫੈਸਰਾਂ ਦੀ ਇਸ ਉਪਲਬਧੀ ਨੂੰ ਯੂਨੀਵਰਸਿਟੀ ਲਈ ਵੱਡੇ ਮਾਣ ਵਾਲੀ ਗੱਲ ਦੱਸਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ਵਿਚ ਵੀ ਉਨ੍ਹਾਂ ਦੀ ਰਿਸਰਚ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਨ ਕਰੇਗੀ |
ਪਿਛਲੀ ਖ਼ਬਰ ਤਿਉਹਾਰ ਦੀ ਵਧਾਈ ਲੈਣ ਬਾਜ਼ਾਰ 'ਚ ਆਏ ਦੋ ਮਹੰਤਾਂ ਦੇ ਗੁੱਟ ਆਪਸ ਵਿਚ ਭਿੜੇ ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਮਾਰਟ/ਸਪੋਰਟਸ ਸਕੂਲ ਘੁੱਦਾ ਦੇ ਅਧਿਆਪਕ ਕੁਲਵਿੰਦਰ ਸਿੰਘ ਬਣੇ ਏਐਨਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।