01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਰਕਾਰੀ ਸੈਕੰਡਰੀ ਸਮਾਰਟ/ਸਪੋਰਟਸ ਸਕੂਲ ਘੁੱਦਾ ਦੇ ਅਧਿਆਪਕ ਕੁਲਵਿੰਦਰ ਸਿੰਘ ਬਣੇ ਏਐਨਓ

ਅਜੀਤ ਡੈਸਕ 24-09-2025
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਸੈਕੰਡਰੀ ਸਮਾਰਟ/ਸਪੋਰਟਸ ਸਕੂਲ ਘੁੱਦਾ ਦੇ ਅਧਿਆਪਕ ਕੁਲਵਿੰਦਰ ਸਿੰਘ ਨੂੰ ਮੇਰਠ ਕੈਂਟ ਵਿਖੇ ਆਰਮੀ ਟ੍ਰੇਨਿੰਗ ਰੈਜੀਮੈਂਟ ਅਤੇ ਕਾਲਜ ਤੋਂ ਟ੍ਰੇਨਿੰਗ ਪੂਰੀ ਕਰਨ ਉਪਰੰਤ ਆਰ ਐਂਡ ਵੀ ਕੋਰ ਦੇ ਕਮਾਡੈਂਟ ਮੇਜਰ ਜਨਰਲ ਲਕਸ਼ਮੀ ਕਾਂਤ ਮੱਦਰੇਮਾਰ ਵਲੋਂ ਲੈਫ਼ਟੀਨੈਂਟ ਰੈਂਕ ਨਾਲ ਨਿਵਾਜਿਆ ਗਿਆ¢ ਇਸ ਮੌਕੇ ਐਨ.ਸੀ.ਸੀ ਯੂਨਿਟ ਦੇ ਅਫ਼ਸਰ ਮੇਜਰ ਅਨੁਰਾਗ ਸ਼ਰਮਾ ਨੇ ਏ.ਐਨ.ਓ. ਕੁਲਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ¢ ਸਕੂਲ ਦੇ ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਹੈ¢ਇਸ ਮੌਕੇ ਬੋਲਦਿਆਂ ਸਕੂਲ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਬਤੌਰ ਸੀਟੀਓ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਤੇ ਹੁਣ ਬਤੌਰ ਏ.ਐਨ.ਓ ਸੇਵਾਵਾਂ ਨਿਭਾਉਂਦੇ ਹੋਏ ਐਨ.ਸੀ.ਸੀ. ਦੇ ਜ਼ਰੀਏ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨਗੇ ¢
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਦੇ ਦੋ ਪ੍ਰੋਫ਼ੈਸਰ ਸੰਸਾਰ ਦੇ ਸਿਖਰਲੇ 2 ਪ੍ਰਤੀਸ਼ਤ ਵਿਗਿਆਨੀਆਂ 'ਚ ਸ਼ਾਮਿਲ ਹੋਏ ਅਗਲੀ ਖ਼ਬਰ ਕਤਲ ਦੇ ਮਾਮਲੇ 'ਚੋਂ 9 ਜਣੇ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।