ਮਾਨਸਾ, 20 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਣਸ਼ੀਲ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਟਵਾਰੀਆਂ ਦੀਆਂ ਮੰਗਾਂ ਤੇ ਮਸਲਿਆਂ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪਟਵਾਰੀਆਂ ਵਲੋ ਜੋ ਸਾਫ਼ਟਵੇਅਰ ਸਾਰੇ ਆਨਲਾਈਨ ਕੰਮ ਕਰਨ ਲਈ ਵਰਤਿਆ ਜਾਂਦਾ ਹੈ, 'ਚ ਦਿੱਕਤਾਂ ਆ ਰਹੀਆਂ ਹਨ, ਦਾ ਜਲਦ ਹੱਲ ਕੱਢਿਆ ਜਾਵੇ | ਉਨ੍ਹਾਂ ਦੱਸਿਆ ਕਿ ਸਾਫ਼ਟਵੇਅਰ ਦੀਆਂ ਤਕਨੀਕੀ ਦਿੱਕਤਾਂ ਲਈ ਪੰਜਾਬ ਇਕਾਈ ਵਲੋ ਟੈਕਨੀਕਲ ਟੀਮ ਬਣਾਈ ਗਈ ਹੈ, ਜੋ ਆ ਰਹੀਆਂ ਮੁਸ਼ਕਲਾਂ ਬਾਰੇ ਸਰਕਾਰ ਨੂੰ ਅਤੇ ਸਾਫ਼ਟਵੇਅਰ ਬਣਾਉਣ ਵਾਲੀ ਕੰਪਨੀ ਨੂੰ ਜਾਣੂ ਕਰਵਾਉਂਦੀ ਹੈ | ਮਾਨਸਾ ਜ਼ਿਲ੍ਹੇ ਵਲੋ ਹਿਤੇਸ਼ ਕੁਮਾਰ ਪਟਵਾਰੀ ਨੂੰ ਮਾਨਸਾ ਟੈਕਨੀਕਲ ਟੀਮ ਨੂੰ ਸਾਫ਼ਟਵੇਅਰ ਦੀਆਂ ਦਿੱਕਤਾਂ ਸਬੰਧੀ ਤਾਲਮੇਲ ਲਈ ਨੁਮਾਇੰਦਾ ਚੁਣਿਆ ਗਿਆ | ਪਰਦੀਪ ਭਾਰਦਵਾਜ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ 2 ਮਹੀਨਿਆਂ ਵਿਚ ਦੋ ਕਾਨੂੰਗੋ ਰਿਟਾਇਰ ਹੋਣ ਜਾ ਰਹੇ ਹਨ, ਜਿਸ ਨਾਲ ਕਾਨੰੂਗੋਆਂ ਦੀਆਂ ਲਗਪਗ 11 ਅਸਾਮੀਆਂ ਖ਼ਾਲੀ ਹੋ ਜਾਣਗੀਆਂ, ਇਸ ਲਈ ਕਾਨੰੂਗੋਆਂ ਦੀ ਘਾਟ ਨੂੰ ਪੂਰਾ ਕਰਨ ਲਈ ਪਟਵਾਰੀਆਂ ਨੂੰ ਪਦਉੱਨਤ ਕੀਤਾ ਜਾਵੇ | ਇਸ ਮੌਕੇ ਰਮਨਦੀਪ ਰੂਬੀ ਮਾਨਸਾ, ਸੰਦੀਪ ਕੁਮਾਰ ਸਰਦੂਲਗੜ੍ਹ, ਗੁਰਕੀਰਤ ਸਿੰਘ ਬੁਢਲਾਡਾ, ਕਰਨੈਲ ਸਿੰਘ , ਚਰਨਜੀਤ ਕੌਰ, ਜਸਪ੍ਰੀਤ ਕੌਰ, ਰਜਨੀ ਰਾਣੀ, ਸੁਖਪ੍ਰੀਤ ਕੌਰ, ਮਨਿੰਦਰ ਕੌਰ, ਗੁਰਪ੍ਰੀਤ ਸਿੰਘ, ਵੀਰਪਾਲ ਦਾਸ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ ਆਦਿ ਪਟਵਾਰੀ ਹਾਜ਼ਰ ਸਨ |