31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੁਲਿਸ ਰੋਕਾਂ ਦੇ ਬਾਵਜੂਦ ਕਿਸਾਨਾਂ ਵਲੋਂ ਲਹਿਰਾ ਮੁਹੱਬਤ ਰੇਲਵੇ ਸਟੇਸ਼ਟ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 06-12-2025
ਲਹਿਰਾ ਮੁਹੱਬਤ, 5 ਦਸੰਬਰ (ਚਰਨਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਸੱਦੇ 'ਤੇ ਅੱਜ 'ਰੇਲ ਰੋਕੋ' ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਲਹਿਰਾ ਮੁਹੱਬਤ ਰੇਲਵੇ ਸਟੇਸ਼ਨ ਉਪਰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ | ਹਾਲਾਂਕਿ ਤੜਕਸਾਰ ਬਠਿੰਡਾ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ ਅੰਦਰ ਛਾਪੇਮਾਰੀ ਕੀਤੀ ਤੇ ਕੁਝ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਅਤੇ ਕੁਝ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਨਥਾਣਾ ਤੇ ਪੁਲਿਸ ਚੌਕੀ ਭੁੱਚੋ ਭੇਜਿਆ ਗਿਆ | ਪੁਲਿਸ ਨੇ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿੱਖ ਦੇ ਪਿੰਡ ਛਾਪਾਮਾਰੀ ਵੀ ਕੀਤੀ, ਪਰ ਪੁਲਿਸ ਨਫਰੀ ਨੂੰ ਪਿੰਡ ਇਕਾਈ ਦੇ ਵਿਰੋਧ ਕਰਕੇ ਬੇਰੰਗ ਵਾਪਸ ਪਰਤਣਾ ਪਿਆ | ਉਪਰੰਤ ਕਿਸਾਨਾਂ ਨੇ ਲਹਿਰਾ ਮੁਹੱਬਤ ਸਟੇਸ਼ਨ 'ਤੇ ਰੇਲਵੇ ਟਰੈਕ ਉਪਰ ਧਰਨੇ 'ਤੇ ਬੈਠ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਸੋਤਮ ਸਿੰਘ ਮਹਿਰਾਜ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ, ਮੀਤ ਪ੍ਰਧਾਨ ਗੋਰਾ ਸਿੰਘ ਡਿੱਖ, ਜਨਰਲ ਸਕੱਤਰ ਕੁਲਜਿੰਦਰ ਸਿੰਘ ਕਿੰਦਾ, ਸਹਾਇਕ ਸਕੱਤਰ ਗੁਰਜੰਟ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ 2025 ਤੇ ਅਮਰੀਕਾ ਖੇਤੀ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਸੰਭੂ ਮੋਰਚੇ ਨੂੰ ਖਦੇੜਨ ਸਮੇਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਇਸ ਮੌਕੇ ਬਲਾਕ ਫੂਲ ਦੇ ਸਕੱਤਰ ਬੂਟਾ ਸਿੰਘ ਢਪਾਲੀ, ਇਕਾਈਆਂ ਦੇ ਆਗੂ ਮਿੱਠੂ ਸਿੰਘ ਮੰਡੀਕਲਾਂ, ਕੌਰ ਸਿੰਘ ਢਪਾਲੀ, ਕੁਲਦੀਪ ਸਿੰਘ ਸੇਲਵਰਾਂ, ਭੋਲਾ ਸਿੰਘ ਢੱਢੇ, ਸੁਖਦੀਪ ਸਿੰਘ ਤੇ ਠਾਣਾ ਸਿੰਘ ਡਿੱਖ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਸ਼ਾਮਲ ਹੋਏ | ਕਰੀਬ 1.30 ਵਜੇ ਪੁਲਿਸ ਨੇ ਕਿਸਾਨਾਂ ਨੂੰ ਰੇਲਵੇ ਟਰੈਕ ਤੋਂ ਜਬਰੀ ਖਦੇੜ ਦਿੱਤਾ ਅਤੇ ਹਿਰਾਸਤ 'ਚ ਲੈਂਦਿਆਂ ਪੁਲਿਸ ਚੌਕੀ ਭੁੱਚੋ ਤੇ ਥਾਣਾ ਨਥਾਣਾ ਵਿਖੇ ਨਜ਼ਰਬੰਦ ਕਰ ਦਿੱਤਾ | ਸ਼ਾਮੀ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ | ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ |

ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਹੌਂਡਾ ਸਿਟੀ ਕਾਰ ਨੂੰ ਲੱਗੀ ਅੱਗ-ਜਾਨੀ ਨੁਕਸਾਨ ਤੋਂ ਬਚਾਅ, ਕਾਰ ਬੁਰੀ ਤਰ੍ਹਾਂ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।