29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਘਰੇਲੂ ਲੜਾਈ 'ਚ ਗੁਟਕਾ ਸਾਹਿਬ ਕੀਤੇ ਅਗਨ ਭੇਟ, ਮਾਮਲਾ ਦਰਜ, ਔਰਤ ਗਿ੍ਫ਼ਤਾਰ

ਅਜੀਤ ਡੈਸਕ 22-09-2025
ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਦੀ ਪੁਲਿਸ ਵਲੋਂ ਗੁਟਕਾ ਸਾਹਿਬ ਨੂੰ ਅੱਗ ਲਾਉਣ ਦੇ ਮਾਮਲੇ 'ਚ ਇਕ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਅਨੁਸਾਰ ਪਿੰਡ ਚੱਕ ਭਾਈਕਾ ਵਿਖੇ ਇਕ ਪਰਿਵਾਰ ਵਿਚ ਆਪਸੀ ਕਲੇਸ਼ ਰਹਿੰਦਾ ਸੀ | ਜਿਸ ਦੇ ਚਲਦਿਆਂ ਔਰਤ ਨੇ ਘਰੋਂ ਗੁੱਟਕਾ ਸਾਹਿਬ ਲਿਜਾ ਕੇ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਸੂਰਤ ਵਿਚ ਅੱਗ ਲਾ ਦਿੱਤੀ | ਉਕਤ ਘਟਨਾ ਥਾਣਾ ਹਠੂਰ 'ਚ ਪੈਂਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੱਕ ਭਾਈਕਾ ਦੀ ਹੈ | ਸਰਪੰਚ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਥਾਣਾ ਹਠੂਰ ਵਲੋਂ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਚੱਕ ਭਾਈਕਾ ਖਿਲਾਫ਼ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਉਕਤ ਔਰਤ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚਕੇ ਕੀਤੀ ਤੁਰੰਤ ਕਾਰਵਾਈ ਕਾਰਨ ਤਣਾਅਪੂਰਨ ਲੋਕਾਂ ਨੂੰ ਰਾਹਤ ਮਿਲੀ | ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ |
ਪਿਛਲੀ ਖ਼ਬਰ ਮਾਛੀਵਾੜਾ ਸਾਹਿਬ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ • ਪਹਿਲੀ ਰਾਤ ਦਾ ਉਦਘਾਟਨ ਰਾਜੀਵ ਕੌਸ਼ਲ, ਸ਼ਸ਼ੀ ਭਾਟੀਆ, ਜੈਦੀਪ ਕਾ... ਅਗਲੀ ਖ਼ਬਰ ਕਿਸਾਨ ਭਰਾ ਦਾਣਾ ਮੰਡੀਆਂ 'ਚ ਸੁੱਕੀ ਫ਼ਸਲ ਲੈ ਕੇ ਆਉਣ-ਆੜ੍ਹਤੀਆ ਕੈਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।