13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੋਠੀ ਵਿਚੋਂ ਐਲ. ਸੀ. ਡੀ. ਤੇ ਹੋਰ ਸਾਮਾਨ ਚੋਰੀ

ਅਜੀਤ ਡੈਸਕ 18-10-2025
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਅਧੀਨ ਆਉਂਦੇ ਰਕਬੇ ਅਧੀਨ ਮਲੋਦੀਆ ਦੀ ਕੋਠੀ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਗਰਾਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮੱਲੀਆਂ ਨੇ ਥਾਣਾ ਸ਼ਹਿਣਾ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਕਿ ਅਮਰਦਲਜੀਤ ਸਿੰਘ ਪੁੱਤਰ ਅਮਰ ਸੁਰਜੀਤ ਸਿੰਘ ਦੀ ਕੋਠੀ ਚੰੂਘਾ ਵਿਚ ਮੈਂ ਬਤੌਰ ਮੈਨੇਜਰ ਹਾਂ | ਅਸੀਂ ਇਕ ਪਿੰਡ ਗਹਿਲ ਦੇ ਇਕ ਵਿਅਕਤੀ ਨੂੰ ਤਨਖ਼ਾਹ 'ਤੇ ਕੰਮ ਲਈ ਰੱਖਿਆ ਸੀ ਉਹ ਟਰੈਕਟਰ ਵਿਚੋਂ ਤੇਲ ਚੋਰੀ ਕਰਦਾ ਫੜਿਆ ਗਿਆ ਸੀ, ਜਿਸ ਨੇ ਅੱਗੇ ਤੋਂ ਅਜਿਹੀ ਚੋਰੀ ਨਾ ਕਰਨ ਦੀ ਗੱਲ ਕਹੀ ਸੀ ਅਤੇ ਆਮ ਵਾਂਗ ਕੰਮ 'ਤੇ ਆਉਣ ਲੱਗ ਪਿਆ ਸੀ, ਉਸ ਉਪਰੰਤ ਉਹ ਕੋਠੀ ਵਿਚੋਂ ਐਲ.ਸੀ.ਡੀ, ਬੈਟਰਾਂ ਅਤੇ ਗੀਜ਼ਰ ਚੋਰੀ ਕਰ ਕੇ ਲੈ ਗਿਆ | ਇਸ ਸਬੰਧੀ ਅਸੀਂ ਥਾਣਾ ਸ਼ਹਿਣਾ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ | ਜਦੋਂ ਇਸ ਸਬੰਧੀ ਥਾਣਾ ਸ਼ਹਿਣਾ ਦੇ ਏ.ਐਸ.ਆਈ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਫ਼ੌਜੀਆਂ ਦੀ ਟੋਲ ਮੁਆਫ਼ੀ ਸਮੇਤ ਹੋਰ ਮਸਲੇ ਚੁੱਕੇ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਘੁੰਨਸ ਵਿਖੇ ਅੰਤਰਰਾਸ਼ਟਰੀ ਭੋਜਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।