19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਲੱਕੜ ਉੱਤੇ ਨਕਾਸ਼ੀ

ਅਜੀਤ ਡੈਸਕ 17-06-2025

ਲੱਕੜ ਉੱਤੇ ਨਿਕਾਸੀ ਦੀ ਕਲਾ ਸਦੀਆਂ ਪੁਰਾਣੇ ਸਮੇਂ ਵਿਚ ਰਾਜੇ-ਮਹਾਰਾਜੇ ਆਪਣੇ ਰਾਜ ਸੱਤਾ ਦੀ ਗੱਦੀ ਉੱਤੇ ਲੱਕੜ ਦੀ ਨਕਾਸ਼ੀ ਕਰਵਾਉਂਦੇ ਸਨ। ਇਹ ਲੱਕੜ ਟਾਹਲੀ ਵੀ ਹੋ ਸਕਦੀ ਸੀ, ਚੀਲ ਵੀ ਹੋ ਸਕਦੀ ਹੈ, ਸਾਗਵਾਨ ਵੀ ਹੋ ਸਕਦੀ ਹੈ ਜਾਂ ਹੋਰ ਵੀ ਕਈ ਕਿਸਮ ਦੀ ਲੱਕੜ ਉੱਤੇ ਕਢਾਈ ਕੀਤੀ ਜਾਂਦੀ ਸੀ। ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਉਭਰਵੀਂ ਨਕਾਸ਼ੀ ਕਰਨੀ ਹੈ ਜਾਂ ਡੂੰਘੀ ਕਰਨੀ ਹੈ । ਸੋ, ਇਸ ਤਰ੍ਹਾਂ ਇਹ ਕਲਾ ਸਿਰਫ ਇਸ ਲਈ ਨਹੀਂ ਸੀ ਹੁੰਦੀ ਕਿ ਇਹ ਸੋਹਣੀ ਲੱਗਦੀ ਹੈ , ਇਸ ਲਈ ਵੀ ਹੁੰਦੀ ਸੀ ਕਿ ਇਸ ਦੇ ਵਿਚੋਂ ਸਿੱਖਿਆ ਵੀ ਮਿਲਦੀ ਸੀ , ਜਿਵੇਂ ਬਹੁਤ ਸਾਰੀਆਂ ਥਾਵਾਂ ਉੱਤੇ ਇਸ ਲਈ ਕਰਾਈ ਜਾਂਦੀ ਸੀ ਕਿ ਉਸ ਦੇ ਵਿਚ ਕਥਾਵਾਂ ਦਾ ਚਿਤਰਣ ਕੀਤਾ ਜਾਂਦਾ ਸੀ ਜਾਂ ਇਸ ਦੇ ਨਾਲ ਬਹੁਤ ਸਾਰੀਆਂ ਸਿੱਖਿਆਦਾਇਕ ਗੱਲਾਂ ਵੀ ਦੱਸੀਆਂ ਜਾਂਦੀਆਂ ਸਨ ਜਾਂ ਆਪਣੇ ਪੁਰਾਤਨ ਇਤਿਹਾਸ ਨੂੰ ਸਾਂਭਣ ਲਈ ਵੀ ਇਸ ਦੇ ਉੱਤੇ ਨਕਾਸ਼ੀ ਕਰਵਾਈ ਜਾਂਦੀ ਸੀ ਜਾਂ ਆਲੇ ਦੁਆਲੇ ਦੇ ਵਾਤਾਵਰਨ ਦੇ ਵਿਚ ਪੈਦਾ ਹੁੰਦੇ ਫੁੱਲ ਰੁੱਖਾਂ ਨੂੰ ਵੀ ਦਰਸਾਇਆ ਜਾਂਦਾ ਸੀ। ਸੋ ਇਸ ਤਰ੍ਹਾਂ ਇਹ ਨਕਾਸ਼ੀ ਜਿਹੜੀ ਸੀ ਇਹ ਬੜੀ ਮਿਹਨਤ ਵਾਲਾ ਕੰਮ ਸੀ ਔਰ ਇਹਨੂੰ ਰਾਜੇ-ਮਹਾਰਾਜੇ ਜਿਹੜੇ ਹਨ ਉਹੀ ਜ਼ਿਆਦਾ ਤੌਰ 'ਤੇ ਕਰਵਾਉਂਦੇ ਸਨ। ਪਰ ਆਮ ਘਰਾਂ ਵਿਚ ਵੀ ਕਈ ਵਾਰੀ ਦੇਖਿਆ ਗਿਆ ਹੈ ਕਿ ਖਿੜਕੀਆਂ ਦਰਵਾਜ਼ੇ ਜਾਂ ਇੱਥੋਂ ਤੱਕ ਕਿ ਮੰਜਿਆਂ ਦੇ ਪਾਵੇ ਜਾਂ ਖੜਾਵਾਂ ਉੱਤੇ ਵੀ ਇਹ ਨਕਾਸ਼ੀ ਕੀਤੀ ਜਾਂਦੀ ਸੀ ਪਰ ਹੁਣ ਇਹ ਕਲਾ ਬਹੁਤ ਪਛੜ ਗਈ ਹੈ ਤੇ ਪਰ ਫਿਰ ਵੀ ਬਹੁਤ ਸਾਰੇ ਲੋਕ ਹਨ ਜੋ ਮਸ਼ੀਨ ਦੇ ਨਾਲ ਇਹ ਕੰਮ ਕਰਦੇ ਨੇ। ਇੱਥੋਂ ਤੱਕ ਹੋ ਗਿਆ ਹੈ ਕਿ ਹੁਣ ਤਾਂ ਕੰਪਿਊਟਰ ਰਾਹੀਂ ਵੀ ਲੇਜ਼ਰ ਦੇ ਨਾਲ ਨਕਾਸ਼ੀ ਕੀਤੀ ਜਾਂਦੀ ਹੈ। ਨੇਮ ਪਲੇਟਾਂ ਬਣਾਈਆਂ ਜਾਂਦੀਆਂ ਹਨ , ਇਸ ਤਰ੍ਹਾਂ ਦਾ ਇਹ ਕੰਮ ਮਕੈਨੀਕਲ ਹੋ ਗਿਆ ਹੈ, ਜਿਸ ਦੇ ਵਿਚ ਉਹ ਸਵਾਦ ਨਹੀਂ ਹੈ ਜੋ ਹੱਥ ਨਾਲ ਕੀਤੀ ਹੋਈ ਖੁਦਾਈਲ ਦੇ ਵਿਚ ਜਾਂ ਖੁਰਦਰੇ ਡਿਜ਼ਾਇਨ ਦੇ ਵਿਚ ਹੁੰਦੀ ਸੀ ਪਰ ਚਲੋ ਫਿਰ ਵੀ ਇਹ ਕਲਾ ਹਾਲੇ ਮਰੀ ਨਹੀਂ ਹੈ

-ਮੋਬਾਈਲ : 9815945018
janmeja@gmail.com

ਪਿਛਲੀ ਖ਼ਬਰ 17-06-2025 ਅਗਲੀ ਖ਼ਬਰ ਵਾਤਾਵਰਨ ਬਚਾ ਲੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।