19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਾਤਾਵਰਨ ਬਚਾ ਲੈ

ਅਜੀਤ ਡੈਸਕ 17-06-2025

ਵਾਤਾਵਰਨ ਬਚਾ ਲੈ ਵਾਤਾਵਰਨ ਬਚਾ ਲੈ
ਆਪ ਸਮਝ ਤੇ ਹੋਰਾਂ ਨੂੰ ਵੀ ਸਮਝਾ ਲੈ
ਵਾਤਾਵਰਨ ਬਚਾ ਲੈ।
ਧਰਤੀ ਦੇ ਹੇਠੋਂ ਜੇ ਮੁੱਕ ਗਿਆ ਪਾਣੀ
ਜ਼ਿੰਦਗੀ ਦੀ ਮੁੱਕ ਜਾਵੇਗੀ ਕਹਾਣੀ
ਦੁਰਵਰਤੋਂ ਤੂੰ ਪਾਣੀ ਦੀ ਘਟਾ ਲੈ
ਵਾਤਾਵਰਨ ਬਚਾ ਲੈ× ।
ਕੁਦਰਤ ਨਾਲ ਕਰਦਾ ਗਦਾਰੀਆਂ
ਰੁੱਖਾਂ ਉੱਤੇ ਫੇਰੀ ਜਾਵੇ ਆਰੀਆਂ
ਰੁੱਖਾਂ ਸੰਗ ਸਾਂਝ ਆਪਣੀ ਵਧਾ ਲੈ
ਵਾਤਾਵਰਨ ਬਚਾ ਲੈ× ।
ਹਾੜ੍ਹੀ-ਸਾਉਣੀ ਅੱਗ ਲਾਵੇਂ ਬੇਲੀਆ
ਬੇਦੋਸ਼ਿਆਂ ਤੇ ਕਹਿਰ ਕਮਾਵੇਂ ਬੇਲੀਆ
ਜੀਵ-ਜੰਤੂਆਂ 'ਤੇ ਤਰਸ ਵੀ ਖਾ ਲੈ
ਵਾਤਾਵਰਨ ਬਚਾ ਲੈ× ।
ਫ਼ਸਲਾਂ 'ਤੇ ਸਪਰੇਆਂ ਛਿੜਕਾਵੇਂ ਤੂੰ
ਪੌਣਾਂ ਵਿਚ ਜ਼ਹਿਰਾਂ ਨੂੰ ਮਿਲਾਵੇਂ ਤੂੰ
ਕੁਦਰਤ ਨਾਲ ਵਫ਼ਾ ਵੀ ਕਮਾ ਲੈ
ਵਾਤਾਵਰਨ ਬਚਾ ਲੈ× ।
'ਭੁੱਲਰ' ਦੇਵੇ ਤੈਨੂੰ ਹੋਕਾਂ ਬੇਲੀਆ
ਹੱਥੋਂ ਜਾਵੇ ਲੰਘਦਾ ਮੌਕਾ ਬੇਲੀਆ
ਗੱਲਾਂ ਮੇਰੀਆਂ ਦਿਲ 'ਚ ਵਸਾ ਲੈ
ਵਾਤਾਵਰਨ ਬਚਾ ਲੈ।

-ਹਰਦੇਵ ਸਿੰਘ ਭੁੱਲਰ
ਪਿੰਡ ਮਸਤੇ ਵਾਲਾ (ਜ਼ੀਰਾ)।
ਮੋਬਾ: 94173-19048

ਪਿਛਲੀ ਖ਼ਬਰ ਲੱਕੜ ਉੱਤੇ ਨਕਾਸ਼ੀ ਅਗਲੀ ਖ਼ਬਰ ਅਮਰੂਦਾਂ 'ਚ ਵਾਤਾਵਰਨ ਪੱਖੀ ਫਰੂਟ ਫ਼ਲਾਈ ਟਰੈਪ ਅਪਣਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।