25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੀ ਤੁਸੀਂ ਵੀ ਪ੍ਰੇਸ਼ਾਨ ਹੋ ਐਲਰਜੀ ਤੋਂ

ਅਜੀਤ ਡੈਸਕ 17-10-2025

ਜਦੋਂ ਮੌਸਮ ਵਿਚ ਬਦਲਾਅ ਆਉਂਦਾ ਹੈ ਜਿਵੇਂ ਗਰਮੀਆਂ ਤੋਂ ਬਾਅਦ ਬਰਸਾਤਾਂ ਅਤੇ ਬਰਸਾਤਾਂ ਤੋਂ ਬਾਅਦ ਸਰਦੀਆਂ ਆਉਣ 'ਤੇ ਕੁਝ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਕੁਝ ਦਾ ਜ਼ਿਆਦਾ ਵਗਣ ਲਗਦਾ ਹੈ। ਸਾਧਾਰਨ ਖੰਘ, ਜ਼ੁਕਾਮ, ਛਿੱਕਾਂ ਆਦਿ ਤੁਹਾਡੇ ਸਰੀਰ 'ਤੇ ਪ੍ਰਭਾਵ ਪਾਉਂਦੀਆਂ ਹਨ। ਇਸ ਦਾ ਮਤਲਬ ਹੈ ਵਾਤਾਵਰਨ ਵਿਚ ਬਦਲਾਅ ਕਾਰਨ ਇਸ ਤਰ੍ਹਾਂ ਹੋ ਰਿਹਾ ਹੈ। ਆਪਣੇ-ਆਪ ਨੂੰ ਪਹਿਲਾਂ ਤੋਂ ਬਦਲਾਅ ਲਈ ਤਿਆਰ ਰੱਖੋ।
ਜਿਨ੍ਹੀਂ ਦਿਨੀਂ ਫਸਲਾਂ ਵੱਢ ਹੁੰਦੀਆਂ ਹਨ, ਉਨ੍ਹੀਂ ਦਿਨੀਂ ਵਾਤਾਵਰਨ ਵਿਚ ਧੂੜ ਉੱਡਦੀ ਹੈ। ਇਹ ਵੀ ਐਲਰਜੀ ਦਾ ਕਾਰਨ ਹੈ। ਪ੍ਰਦੂਸ਼ਣ ਵੀ ਐਲਰਜੀ ਦਾ ਬਹੁਤ ਵੱਡਾ ਕਾਰਨ ਹੈ। ਆਵਾਜਾਈ ਦੇ ਸਾਧਨਾਂ ਤੋਂ ਨਿਕਲਣ ਵਾਲਾ ਧੂੰਆਂ, ਸੁੱਕੇ ਪੱਤਿਆਂ ਨੂੰ ਸਾੜਨ ਨਾਲ ਨਿਕਲਣ ਵਾਲਾ ਧੂੰਆਂ, ਫੈਕਟਰੀਆਂ 'ਚੋਂ ਨਿਕਲਣ ਵਾਲਾ ਧੂੰਆਂ ਆਦਿ ਸਾਹ ਨਾਲੀ ਰਾਹੀਂ ਅੰਦਰ ਪਹੁੰਚ ਕੇ ਸਾਹ ਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਕਦੀ-ਕਦੀ ਦਵਾਈਆਂ ਵੀ ਸਰੀਰ ਵਿਚ ਐਲਰਜੀ ਦਾ ਕਾਰਨ ਬਣ ਜਾਂਦੀਆਂ ਹਨ। ਕੁਝ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਪੈਂਸਲਿਨ, ਬਰੂਫਿਨ ਆਦਿ। ਇਨ੍ਹਾਂ ਤੋਂ ਇਲਾਵਾ ਵੀ ਕਈ ਦਵਾਈਆਂ ਐਲਰਜੀ ਵਾਲੀਆਂ ਹੁੰਦੀਆਂ ਹਨ। ਦਵਾਈਆਂ ਤੋਂ ਐਲਰਜੀ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤਾਂ ਕਿ ਐਂਟੀ ਐਲਰਜੀ ਦਵਾਈ ਦੇ ਕੇ ਵਧਦੀ ਤਕਲੀਫ਼ ਨੂੰ ਸੁਧਾਰਿਆ ਜਾ ਸਕਦਾ। ਅੱਗੇ ਤੋਂ ਕਿਸੇ ਵੀ ਡਾਕਟਰ ਕੋਲ ਜਾਓ ਤਾਂ ਉਨ੍ਹਾਂ ਨੂੰ ਦਵਾਈਆਂ ਬਾਰੇ ਜ਼ਰੂਰ ਦੱਸ ਦਿਓ ਕਿ ਉਸ ਤੋਂ ਮੈਨੂੰ ਐਲਰਜੀ ਹੈ। ਕਦੀ-ਕਦੀ ਜਾਨਵਰਾਂ ਦੀ ਨੇੜਤਾ ਜਾਂ ਕੁਝ ਫਲ-ਬੂਟਿਆਂ ਤੋਂ ਵੀ ਐਲਰਜੀ ਹੁੰਦੀ ਹੈ। ਇਸ ਤਰ੍ਹਾਂ ਹੋਵੇ ਤਾਂ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਜਾਨਵਰਾਂ ਦੇ ਸੰਪਰਕ ਵਿਚ ਨਾ ਆਓ। ਜੇਕਰ ਘਰ 'ਚ ਕੋਈ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਗੋਦੀ ਵਿਚ ਨਾ ਲਓ। ਨਾ ਹੀ ਬਿਸਤਰ 'ਤੇ ਬਿਠਾਓ, ਨਾ ਹੀ ਆਪਣੇ ਕਮਰੇ ਵਿਚ ਉਸ ਨੂੰ ਆਉਣ ਦਿਓ। ਆਪਣੇ ਸਰੀਰ ਦੇ ਕਿਸੇ ਅੰਗ ਨੂੰ ਛੂਹਣ ਤੇ ਚੱਟਣ ਵੀ ਨਾ ਦਿਓ, ਵਿਸ਼ੇਸ਼ ਕਰਕੇ ਉਸ ਦੇ ਥੁੱਕ ਤੋਂ ਖ਼ੁਦ ਨੂੰ ਬਚਾ ਕੇ ਰੱਖੋ। ਬਹੁਤ ਸਾਰੇ ਲੋਕਾਂ ਨੂੰ ਪਰਫਿਊਮ ਜਾਂ ਸੁਗੰਧ ਜਾਂ ਕਿਸੇ ਚੀਜ਼ ਦੀ ਤੇਜ਼ ਦੁਰਗੰਧ ਤੋਂ ਐਲਰਜੀ ਹੁੰਦੀ ਹੈ। ਸਰੀਰ 'ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ, ਜਿਨ੍ਹਾਂ 'ਤੇ ਬਹੁਤ ਖਾਰਸ਼ ਹੁੰਦੀ ਹੈ। ਇਸ ਤਰ੍ਹਾਂ ਹੋਣ 'ਤੇ ਇਤਰ ਦੀ ਵਰਤੋਂ ਨਾ ਕਰੋ, ਦੁਰਗੰਧ ਵਾਲੀਆਂ ਚੀਜ਼ਾਂ ਜਾਂ ਥਾਂ ਤੋਂ ਦੂਰ ਰਹੋ।
ਸਾਧਾਰਨ ਬਚਾਅ ਦੇ ਉਪਾਅ : ਪੋਲੇਨ ਅਤੇ ਡਸਟ ਤੋਂ ਐਲਰਜੀ ਹੋਣ 'ਤੇ ਮਾਸਕ ਦੀ ਵਰਤੋਂ ਕਰੋ। * ਜ਼ਿਆਦਾ ਠੰਢਾ ਪਾਣੀ, ਕੋਲਡ ਡਰਿੰਕਸ, ਜ਼ਿਆਦਾ ਗਰਮ ਪੀਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। * ਨਮੀ ਵਾਲੀਆਂ ਥਾਵਾਂ 'ਤੇ ਨਾ ਰਹੋ। * ਘਰ ਨੂੰ ਐਲਰਜੀ-ਫ੍ਰੀ ਬਣਾਓ। ਘਰ ਨੂੰ ਸਾਫ਼ ਰੱਖੋ। ਪਾਲਤੂ ਜਾਨਵਰ ਨਾ ਪਾਲੋ, ਦਿਨ ਵਿਚ ਖਿੜਕੀ, ਦਰਵਾਜ਼ੇ ਥੋੜ੍ਹੀ ਦੇਰ ਲਈ ਖੋਲ੍ਹ ਦਿਓ। * ਘਰ 'ਚ ਜ਼ਿਆਦਾ ਫਰਨੀਚਰ ਜਾਂ ਸਾਮਾਨ ਦੀ ਭੀੜ ਨਾ ਰੱਖੋ।
* ਪਰਦਿਆਂ, ਬੈੱਡ ਸ਼ੀਟਾਂ, ਪਿੱਲੋ ਕਵਰ ਲਗਾਤਾਰ ਸਮੇਂ-ਸਮੇਂ ਬਦਲਦੇ ਰਹੋ। ਜਾਂਚ ਕਰਦੇ ਰਹੋ। ਜਦੋਂ ਵੀ ਫੋਮ, ਰਬੜ ਟੁੱਟਣ ਲੱਗੇ ਤੁਰੰਤ ਬਦਲ ਦਿਓ।
* ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੋ। * ਜ਼ਿਆਦਾ ਐਂਟੀ ਐਲਰਜੀ ਵਾਲੀਆਂ ਦਵਾਈਆਂ ਦੀ ਵਰਤੋਂ ਨਾ ਕਰੋ। ਇਸ ਨਾਲ ਇਮਿਊਨਿਟੀ ਸਿਸਟਮ ਪ੍ਰਭਾਵਿਤ ਹੁੰਦਾ ਹੈ।
* ਲਗਾਤਾਰ ਕਸਰਤ ਕਰੋ। ਭੋਜਨ ਪੌਸ਼ਟਿਕ ਅਤੇ ਹਲਕਾ ਕਰੋ।

ਪਿਛਲੀ ਖ਼ਬਰ ਸਾਡੀ ਸੁੰਦਰਤਾ ਦਾ ਸਹਿਯੋਗੀ - ਔਲਾ ਅਗਲੀ ਖ਼ਬਰ ਖਾਣ ਵਾਲੀਆਂ ਚੀਜ਼ਾਂ ਦੇ ਪੋਸ਼ਕ ਤੱਤਾਂ ਨੂੰ ਸੁਰੱਖਿਆ ਦਿਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।