ਸਲਮਾਨ ਖਾਨ ਅਤੇ ਗੋਵਿੰਦਾ 18 ਸਾਲ ਬਾਅਦ ਫਿਰ ਤੋਂ ਇਕ ਫ਼ਿਲਮ ਵਿਚ ਨਜ਼ਰ ਆਉਣਗੇ। ਹਾਲੇ ਇਸ ਫ਼ਿਲਮ ਦਾ ਟਾਈਟਲ ਤੈਅ ਹੋਣਾ ਬਾਕੀ ਹੈ। ਸਲਮਾਨ ਖਾਨ ਅਤੇ ਗੋਵਿੰਦਾ ਆਖਰੀ ਵਾਰ ਡੇਵਿਡ ਧਵਨ ਦੀ ਬਲਾਕਬੱਸਟਰ ਫ਼ਿਲਮ 'ਪਾਰਟਨਰ' ਵਿਚ ਇਕੱਠੇ ਨਜ਼ਰ ਆਏ ਸਨ। ਦੋਵਾਂ ਹੀ ਅਦਾਕਾਰਾਂ ਦੀ ਇਹ ਫ਼ਿਲਮ ਹਿੰਦੀ ਸਿਨੇ ਜਗਤ ਦੀਆਂ ਬੇਹੱਦ ਸਫਲ ਕਾਮੇਡੀ ਫ਼ਿਲਮਾਂ ਵਿਚੋਂ ਇਕ ਸਾਬਿਤ ਹੋਈ ਸੀ। ਸਲਮਾਨ ਅਤੇ ਗੋਵਿੰਦਾ ਦੀ ਬਿਹਤਰੀਨ ਕਾਮਿਕ ਟਾਈਮਿੰਗ ਨੇ ਵੱਡੇ ਪਰਦੇ ਦੀ ਯਾਦਗਾਰ ਜੋੜੀਆਂ ਵਿਚ ਸਥਾਪਿਤ ਕਰ ਲਿਆ ਸੀ।
ਬਾਲੀਵੁੱਡ ਦੇ ਭਾਈਜਾਨ ਦੇ ਰੂਪ ਵਿਚ ਮਸ਼ਹੂਰ ਸਲਮਾਨ ਖਾਨ ਦੀ ਪੇਸ਼ਕਾਰੀ ਟਿਕਟ ਖਿੜਕੀ 'ਤੇ ਬੇਹੱਦ ਸ਼ਾਨਦਾਰ ਰਹੀ ਹੈ। ਸਲਮਾਨ ਨੇ ਬੀਤੇ ਇਕ ਦਹਾਕੇ ਵਿਚ ਲਗਭਗ ਇਕ ਦਰਜਨ ਫ਼ਿਲਮਾਂ ਵਿਚ ਬਤੌਰ ਮੁੱਖ ਐਕਟਰ ਵਜੋਂ ਕੰਮ ਕੀਤਾ ਹੈ।
ਪਰ ਪਿਛਲੇ ਕੁਝ ਸਾਲਾਂ ਤੋਂ ਸਲਮਾਨ ਦੀਆਂ ਫ਼ਿਲਮਾਂ ਟਿਕਟ ਖਿੜਕੀ 'ਤੇ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਦਿਖਾ ਸਕੀਆਂ ਹਨ ਜਿਵੇਂ ਪਹਿਲਾਂ ਕਰਦੀਆਂ ਸਨ। ਇਨ੍ਹੀਂ ਦਿਨੀਂ ਸਲਮਾਨ 'ਬੈਟਲ ਆਫ਼ ਗਲਵਾਨ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਹ 'ਮੋਸਟ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ-19' ਦੀ ਮੇਜ਼ਬਾਨੀ ਵੀ ਕਰ ਰਹੇ ਹਨ। ਜਿਥੋਂ ਤੱਕ ਗੋਵਿੰਦਾ ਦੇ ਫ਼ਿਲਮ ਕਰੀਅਰ ਦੀ ਗੱਲ ਹੈ, ਤਾਂ ਉਹ ਇਕ ਲੰਮੇ ਸਮੇਂ ਤੋਂ ਫ਼ਿਲਮਾਂ ਵਿਚ ਕੰਮ ਹਾਸਿਲ ਕਰਨ ਲਈ ਜੂਝ ਰਹੇ ਹਨ। ਫਿਰ ਵੀ ਉਨ੍ਹਾਂ ਕੋਲ ਕੰਮ ਨਹੀਂ ਹੈ। ਉਸ ਦੀ ਸ਼ਿਰਕਤ ਸਿਰਫ਼ ਟੀ.ਵੀ. ਰਿਆਲਿਟੀ ਸ਼ੋਆਂ ਅਤੇ ਫ਼ਿਲਮੀ ਪ੍ਰੋਗਰਾਮਾਂ ਤੱਕ ਸੀਮਤ ਹੋ ਚੁੱਕੀ ਹੈ। ਇਸ ਤਰ੍ਹਾਂ 'ਚ ਸਲਮਾਨ ਦੇ ਨਾਲ ਵਾਲੀ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਲਈ ਸੰਜੀਵਨੀ ਬੂਟੀ ਸਾਬਿਤ ਹੋ ਸਕਦੀ ਹੈ।
18 ਸਾਲ ਬਾਅਦ ਸਲਮਾਨ ਖ਼ਾਨ ਅਤੇ ਗੋਵਿੰਦਾ ਫਿਰ ਇਕੱਠੇ
ਅਜੀਤ ਡੈਸਕ
26-11-2025