ਬੇਲੇ ਪਲੇਨ, 16 ਜੂਨ (ਏਪੀ)-ਮਿਨੀਸੋਟਾ ਦੇ ਇੱਕ ਕਾਨੂੰਨਸਾਜ਼ ਨੂੰ ਮਾਰਨ ਤੇ ਇੱਕ ਹੋਰ ਨੂੰ ਜ਼ਖ਼ਮੀ ਕਰਨ ਵਾਲੇ ਸ਼ੱਕੀ ਵਿਅਕਤੀ ਨੇ ਉਸ ਸਮੇਂ ਆਤਮ ਸਮਰਪਣ ਕਰ ਦਿੱਤਾ ਜਦੋਂ ਪੁਲਿਸ ਨੂੰ ਉਸਦੇ ਘਰ ਦੇ ਨੇੜੇ ਜੰਗਲ 'ਚ ਹੋਣ ਬਾਰੇ ਪਤਾ ਲੱਗਾ | ਵੈਂਸ ਬੋਏਲਟਰ ਨੂੰ ਗਿ੍ਫਤਾਰ ਕੀਤਾ ਗਿਆ ਸੀ ਤੇ ਕਤਲ ਦੇ ਦੋ ਦੋਸ਼ਾਂ ਤੇ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ ਲਗਾਏ ਗਏ ਸਨ | ਜੇਲ੍ਹ ਦੇ ਰਿਕਾਰਡ ਦਰਸਾਉਂਦੇ ਹਨ ਕਿ ਬੋਏਲਟਰ ਨੂੰ ਸੋਮਵਾਰ ਦੁਪਹਿਰ ਅਦਾਲਤ ਵਿਚ ਪੇਸ਼ ਗਿਆ | ਉਸ 'ਤੇ ਇੱਕ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋਣ ਅਤੇ ਉੱਤਰੀ ਮਿਨੀਸੋਟਾ ਉਪਨਗਰਾਂ ਵਿਚ ਸਨਿਚਰਵਾਰ ਸਵੇਰੇ ਸਾਬਕਾ ਡੈਮੋਕ੍ਰੇਟਿਕ ਹਾਊਸ ਸਪੀਕਰ ਮੇਲਿਸਾ ਹੌਰਟਮੈਨ ਅਤੇ ਉਸਦੇ ਪਤੀ, ਮਾਰਕ ਨੂੰ ਉਨ੍ਹਾਂ ਦੇ ਘਰ ਵਿਚ ਜਾਨਲੇਵਾ ਗੋਲੀ ਮਾਰਨ ਦਾ ਦੋਸ਼ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਨੇ ਡੈਮੋਕ੍ਰੇਟ ਸੈਨੇਟਰ ਜੌਨ ਹਾਫਮੈਨ ਤੇ ਉਸਦੀ ਪਤਨੀ, ਯਵੇਟ ਨੂੰ ਵੀ ਗੋਲੀ ਮਾਰ ਦਿੱਤੀ | ਡੈਮੋਕ੍ਰੇਟਿਕ ਗਵਰਨਰ ਟਿਮ ਵਾਲਜ਼ ਨੇ ਬੋਏਲਟਰ ਦੀ ਗਿ੍ਫਤਾਰੀ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ 'ਇੱਕ ਆਦਮੀ ਦੀਆਂ ਅਣਕਿਆਸੀਆਂ ਕਾਰਵਾਈਆਂ ਨੇ ਮਿਨੀਸੋਟਾ ਰਾਜ ਨੂੰ ਬਦਲ ਦਿੱਤਾ ਹੈ,' | ਬਰੁਕਲਿਨ ਪਾਰਕ ਪੁਲਿਸ ਮੁਖੀ ਮਾਰਕ ਬਰੂਲੀ ਨੇ ਕਿਹਾ ਕਿ ਬੋਏਲਟਰ ਦੀ ਭਾਲ 'ਰਾਜ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਤਲਾਸ਼' ਸੀ |
ਮਿਨੀਸੋਟਾ ਦੇ 2 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਵਲੋਂ ਆਤਮ ਸਮਰਪਣ
ਆਤਮ ਸਮਰਪਣ ਮੌਕੇ ਵੈਂਸ ਨੂੰ ਹਿਰਾਸਤ 'ਚ ਲੈਂਦੇ ਹੋਏ ਪੁਲਿਸ ਅਧਿਕਾਰੀ |<br/>
17-06-2025