07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀਆਂ ਦੀ ਹੋਈ ਕੈਨੇਡਾ ਵਿਚ ਮਿਲਣੀ * ਅਜਾਇਬ ਸਿੰਘ ਔਜਲਾ ਦਾ ਕੀਤਾ ਸਵਾਗਤ

ਅਜੀਤ ਡੈਸਕ 17-06-2025

ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀਆਂ ਦੀ ਮਿਲਣੀ ਦੌਰਾਨ ਅਜਾਇਬ ਸਿੰਘ ਔਜਲਾ ਤੇ ਮਨੀ ਔਜਲਾ ਦਾ ਸਵਾਗਤ ਕਰਦਿਆਂ ਬੋਰਡ ਦੇ ਸਾਬਕਾ ਅਧਿਕਾਰੀ |



ਟੋਰਾਂਟੋਂ, 16 ਜੂਨ (ਹਰਜੀਤ ਸਿੰਘ ਬਾਜਵਾ)-ਪੰਜਾਬ ਮੰਡੀ ਬੋਰਡ ਦੇ ਸਾਬਕਾ ਅਧਿਕਾਰੀਆਂ ਦੀ ਇੱਕ ਪਰਿਵਾਰਕ ਮਿਲਣੀ ਬਰੈਂਪਟਨ ਵਿਖੇ ਹੋਈ ਜਿੱਥੇ ਪਹੁੰਚੇ ਨਾਮਵਰ ਪੱਤਰਕਾਰ ਤੇ ਮੰਡੀ ਬੋਰਡ ਦੇ ਸਾਬਕਾ ਅਧਿਕਾਰੀ ਅਜਾਇਬ ਸਿੰਘ ਔਜਲਾ ਤੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਲੋਕ ਗਾਇਕ ਮਨੀ ਔਜਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਧਨਵੀਰ ਸਿੰਘ ਡੀ. ਜੀ. ਐਮ. ਅਤੇ ਦਲਜੀਤ ਸਿੰਘ ਗਿੱਲ ਕਾ: ਇੰਜ: ਨੇ ਇਸ ਸਮਾਗਮ ਦੌਰਾਨ ਅਜਾਇਬ ਸਿੰਘ ਔਜਲਾ ਨੂੰ ਜੀ ਆਇਆਂ ਕਹਿੰਦਿਆਂ ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਔਜਲਾ ਨੇ ਇੱਕ ਸਧਾਰਨ ਕਿਸਾਨ ਪਰਿਵਾਰ ਵਿਚੋਂ ਉੱਠ ਕੇ ਪੱਤਰਕਾਰੀ ਤੇ ਸਮਾਜਿਕ ਖੇਤਰਾਂ ਵਿਚ ਆਪਣਾ ਚੰਗਾ ਨਾਮ ਬਣਾਇਆ ਹੈ ਜਦੋਂ ਕਿ ਔਜਲਾ ਨੇ ਇਸ ਮੌਕੇ ਬੋਲਦਿਆਂ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੋਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਾਜੀ ਸ. ਹਮਦਰਦ ਦੀ ਰਹਿਨੁਮਾਈ ਹੇਠ ਹੀ ਇਹ ਸਭ ਸੰਭਵ ਹੋ ਸਕਿਆ ਹੈ | ਉਨ੍ਹਾਂ ਨੇ ਇੱਥੇ ਆਪਣੇ ਸੱਜਣਾਂ ਦਾ ਵੀ ਧੰਨਵਾਦ ਕੀਤਾ, ਜਦੋਂਕਿ ਬੋਰਡ ਦੇ ਇੱਕ ਹੋਰ ਅਧਿਕਾਰੀ ਦਲੀਪ ਸਿੰਘ ਸਿੱਧੂ ਨੂੰ ਵੀ ਇਸ ਮੌਕੇ ਜੀ ਆਇਆਂ ਆਖਿਆ | ਇਸ ਮਿਲਣੀ ਦੌਰਾਨ ਵਿਦੇਸ਼ਾਂ ਵਿਚ ਬੈਠੇ ਰਿਟਾਇਰਡ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਆਪਸੀ ਤਾਲ ਮੇਲ ਵਧਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ਼ ਐਸੋਸੀਏਸ਼ਨ ਦੇ ਟੋਰਾਂਟੋ ਚੈਪਟਰ ਦਾ ਗਠਨ ਕਰਨ ਬਾਰੇ ਵਿਚਾਰ ਚਰਚਾ ਕਰਦਿਆਂ ਧਨਵੀਰ ਸਿੰਘ ਡੀ. ਜੀ. ਐਮ. ਨੂੰ ਐਸੋਸੀਏਸ਼ਨ ਦਾ ਕਨਵੀਨਰ ਤੇ ਕਾਕਾ ਸਿੰਘ ਚੀਮਾ ਸਹਾਇਕ ਕੰਟਰੋਲਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਜਿੱਥੇ ਕਿ ਇਹ ਚੈਪਟਰ ਐਸੋਸੀਏਸ਼ਨ, ਬੋਰਡ ਤੇ ਵਿਦੇਸ਼ ਵਿਚ ਬੈਠੇ ਰਿਟਾਇਰਡ ਕਰਮਚਾਰੀਆਂ ਦਰਮਿਆਨ ਇੱਕ ਪੁਲ ਦਾ ਕੰਮ ਕਰਦਿਆਂ ਇਨ੍ਹਾਂ ਸਾਬਕਾ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿਚ ਸਹਾਇਤਾ ਕਰੇਗਾ | ਇਸ ਦੌਰਾਨ ਸੰਸਥਾ ਦੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ ਸਿਵੀਆ ਅਤੇ ਸਕੱਤਰ ਗੁਰਨਾਮ ਸਿੰਘ ਸੈਣੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਪਿਛਲੇ ਸਮਿਆਂ ਦੌਰਾਨ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਸੀ | ਇਸ ਮੀਟਿੰਗ ਦੌਰਾਨ ਇੰਜ. ਦਰਸ਼ਨ ਸਿੰਘ ਕਾ:ਇੰਜ.(ਜਨ ਸਿਹਤ), ਇੰਜ.ਰੁਪਿੰਦਰ ਸਿੰਘ, ਡੀ. ਐਮ. ਓ. ਗੁਰਸੇਵਕ ਸਿੰਘ ਸਿੱਧੂ, ਰਮਨ ਮਹਾਜ਼ਨ ਸੈਕਸ਼ਨ ਅਫ਼ਸਰ, ਮੈਡਮ ਕਮਲੇਸ਼ ਸ਼ਰਮਾ ਪਿ੍ੰਸੀਪਲ (ਟ੍ਰੇਨਿੰਗ), ਮਨਮੀਤ ਕੌਰ ਸਹਾਇਕ ਲਾਇਬ੍ਰੇਰੀਅਨ, ਰੀਟਾ ਮਹਾਜਨ ਸੁਪਰਡੈਂਟ ਤੇ ਪ੍ਰੋਮਿਲਾ ਗਰਗ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਿਨੀਸੋਟਾ ਦੇ 2 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਵਲੋਂ ਆਤਮ ਸਮਰਪਣ ਅਗਲੀ ਖ਼ਬਰ ਪੈੱਕ ਦੇ ਵਿਦਿਆਰਥੀਆਂ ਨੇ ਬਜਾਜ ਟੀ. ਓ. ਆਰ. ਕਿਊ ਤੇ ਓ. ਐਚ. ਐਮ. ਚੈਲੰਜ ਦੇ ਗ੍ਰੈਂਡ ਫਿਨਾਲੇ 'ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।