ਲੰਡਨ, 16 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੰਗਠਨ ਦੇ 116 ਸਾਲਾਂ ਦੇ ਇਤਿਹਾਸ ਵਿਚ ਯੂ.ਕੇ. ਦੀ ਸੀਕ੍ਰੇਟ ਇੰਟੈਲੀਜੈਂਸ ਸਰਵਿਸ, ਜਿਸਨੂੰ ਆਮ ਤੌਰ 'ਤੇ ਐਮ-16 ਵਜੋਂ ਜਾਣਿਆ ਜਾਂਦਾ ਹੈ, ਦੀ ਪਹਿਲੀ ਮਹਿਲਾ ਮੁਖੀ ਵਜੋਂ ਬਲੇਸ ਮੈਟਰੇਵੇਲੀ ਦੀ 'ਇਤਿਹਾਸਕ' ਨਿਯੁਕਤੀ ਦਾ ਐਲਾਨ ਕੀਤਾ ਹੈ | ਆਮ ਤੌਰ 'ਤੇ 'ਸੀ' ਵਜੋਂ ਜਾਣੀ ਜਾਂਦੀ, ਅੰਤਰਰਾਸ਼ਟਰੀ ਜਾਸੂਸੀ ਏਜੰਸੀ ਦੇ ਮੁਖੀ ਕੋਲ ਐਮ-16 ਲਈ ਸੰਚਾਲਨ ਜਿੰਮੇਵਾਰੀ ਹੈ ਤੇ ਉਹ ਸੰਗਠਨ ਦੀ ਇਕਲੌਤੀ ਜਨਤਕ ਤੌਰ 'ਤੇ ਨਾਮਜ਼ਦ ਮੈਂਬਰ ਹੈ, ਜੋ ਵਿਦੇਸ਼ ਸਕੱਤਰ ਡੇਵਿਡ ਲੈਮੀ ਨੂੰ ਜਵਾਬਦੇਹ ਹੈ | 47 ਸਾਲਾ ਮੈਟਰੇਵੇਲੀ ਨੂੰ ਐਮ-16 ਵਿਚ ਤਕਨਾਲੋਜੀ ਅਤੇ ਨਵੀਨਤਾ ਲਈ ਜਿੰਮੇਵਾਰ ਡਾਇਰੈਕਟਰ ਜਨਰਲ, ਜਾਂ 'ਕਿਊ' ਵਜੋਂ ਮੌਜੂਦਾ ਭੂਮਿਕਾ ਤੋਂ ਤਰੱਕੀ ਦਿੱਤੀ ਗਈ ਹੈ ਤੇ ਪਹਿਲਾਂ ਐਮ-15 ਯੂਕੇ ਦੀ ਘਰੇਲੂ ਸੁਰੱਖਿਆ ਸੇਵਾ ਵਿਚ ਡਾਇਰੈਕਟਰ-ਪੱਧਰ ਦੀ ਭੂਮਿਕਾ ਨਿਭਾਅ ਚੁੱਕੀ ਹੈ |
ਬਲੇਸ 'ਐਮ-16' ਦੀ ਪਹਿਲੀ ਮਹਿਲਾ ਮੁਖੀ ਨਿਯੁਕਤ
ਅਜੀਤ ਡੈਸਕ
17-06-2025