ਸਾਨ ਫਰਾਂਸਿਸਕੋ, 16 ਜੂਨ (ਐਸ ਅਸ਼ੋਕ ਭੌਰਾ)-ਅਮਰੀਕਾ 'ਚ ਵੀ ਪੰਜਾਬੀਆਂ ਦੀਆਂ ਪੈੜ੍ਹਾਂ ਨਿਵੇਕਲੀਆਂ ਹਨ ¢ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਨੇੜਲੇ ਪਿੰਡ ਸਰਹਾਲਾ ਮੁੰਡੀਆਂ ਤੋਂ ਮਾ. ਹਰਜੀਤ ਸਿੰਘ ਤੇ ਮਾ. ਗੁਰਦੀਪ ਕੌਰ ਦੀ ਪੋਤਰੀ ਤੇ ਕਰਮਜੀਤ ਸਿੰਘ ਸ਼ਾਹੀ ਦੀ ਬੇਟੀ ਨਵਦੀਪ ਕੌਰ ਇਸ ਵੇਲੇ ਅਮਰੀਕਨ ਫੌਜ ਵਿਚ ਅਫਸਰ ਵਜੋਂ ਸੇਵਾਵਾਂ ਵੀ ਨਿਭਾਅ ਰਹੀ ਹੈ ਤੇ ਨਾਲ-ਨਾਲ ਉਸ ਨੇ ਅਮਰੀਕਾ ਦੀ ਨਾਮੀ ਯੂਨੀਵਰਸਿਟੀ ਆਫ ਲਾਸ ਏਾਜਲਸ (ਯੂ.ਸੀ.ਐਲ.ਏ.) ਤੋਂ ਆਪਣੀ ਬੈਚਲਰ ਆਫ ਸਾਇੰਸ ਡਿਗਰੀ ਵੀ ਹਾਸਲ ਕੀਤੀ ਹੈ ¢ ਫੌਜ ਲਈ ਨਵਦੀਪ ਪਿੱਛਲੇ ਸਾਲ ਤੋਂ ਸੇਵਾਵਾਂ ਦੇ ਰਹੀ ਹੈ ¢ ਕੈਲੀਫੋਰਨੀਆਂ 'ਚ ਵੱਸਦੇ ਨਵਦੀਪ ਦੇ ਪਰਿਵਾਰ ਨੂੰ ਇਥੇ ਵੀ ਤੇ ਪੰਜਾਬ 'ਚ ਵੀ ਸ਼ੁਭਇਛਾਵਾਂ ਤੇ ਸਤਿਕਾਰ ਦਿੱਤਾ ਜਾ ਰਿਹੈ¢
ਅਮਰੀਕਾ 'ਚ ਪੰਜਾਬੀ ਫੌਜੀ ਅਫਸਰ ਨਵਦੀਪ ਸੇਵਾ ਕਾਲ ਦੌਰਾਨ ਸਿੱਖਿਆ ਖੇਤਰ 'ਚ ਵੀ ਪਾ ਰਹੀ ਹੈ ਨਵੀਂ ਪੈੜ੍ਹ <br/>
ਨਵਦੀਪ ਕੌਰ ਆਪਣੇ ਪਿਤਾ ਨਾਲ ਤੇ (ਸੱਜੇ) ਫੌਜੀ ਵਰਦੀ 'ਚ¢<br/>
17-06-2025