20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ <br/>

ਅਜੀਤ ਡੈਸਕ 22-10-2025
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਨਾਮਵਰ ਸਾਹਿਤਕ ਸੰਸਥਾ 'ਪੰਜਾਬੀ ਸਾਹਿਤ ਸਭਾ ਗਲਾਸਗੋ' ਵਲੋਂ ਆਪਣਾ ਸਾਲਾਨਾ ਕਵੀ ਦਰਬਾਰ 'ਸ਼ੇਰਬਰੁਕ ਹਾਲ ਗਲਾਸਗੋ' ਵਿਖੇ ਕਰਵਾਇਆ ਗਿਆ | ਸੱਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਉਦਘਾਟਨੀ ਸੰਬੋਧਨ 'ਚ ਆਏ ਹੋਏ ਸਰੋਤਿਆਂ, ਕਵੀਆਂ, ਕਵਿੱਤਰੀਆਂ ਨੂੰ ਜੀ ਆਇਆਂ ਕਿਹਾ | ਉਪਰੰਤ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਮਰਹੂਮ ਸੰਗੀਤਕਾਰ ਚਰਨਜੀਤ ਆਹੂਜਾ ਤੇ ਗਾਇਕ ਰਾਜਵੀਰ ਜਵੰਧਾ ਦੀ ਯਾਦ 'ਚ ਇਕ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪੰਜਾਬੀ ਸਾਹਿਤ ਸਭਾ ਵੱਲੋਂ ਗਲਾਸਗੋ ਦੀ ਉਭਰਦੀ ਕਵਿੱਤਰੀ ਜਗਰੂਪ ਕੌਰ ਦੀ ਪਲੇਠੀ ਪੁਸਤਕ 'ਕੁੱਝ ਸੋਚ ਵਿਚਾਰ' ਲੋਕ ਅਰਪਣ ਕੀਤੀ ਗਈ ਤੇ ਜਗਰੂਪ ਕੌਰ ਨੇ ਆਪਣੀ ਕਿਤਾਬ ਵਿੱਚੋਂ ਕੁਝ ਕਵਿਤਾਵਾਂ ਨਾਲ ਸਾਂਝ ਪਾਈ | ਇਸ ਤੋਂ ਬਾਅਦ ਪਿਸ਼ੌਰਾ ਸਿੰਘ ਬੱਲ, ਅਮਰ ਮੀਨੀਆਂ, ਰਜ਼ਾ ਸਲੀਮ, ਸੁੱਖੀ ਦੁਸਾਂਝ, ਕਰਮਜੀਤ ਮੀਨੀਆਂ, ਇੰਦਰਜੀਤ ਲੀਡਰ , ਸੰਤੋਖ ਸੋਹਲ, ਤਰਲੋਚਨ ਮੁਠੱਡਾ, ਜਸਪ੍ਰੀਤ, ਸੰਜੀਵ ਭਨੋਟ(ਬਰਮਿੰਘਮ), ਦੁਪਿੰਦਰ ਕੌਰ, ਜਤਿੰਦਰ ਕੌਰ ਸੰਧੂ, ਦਿਲਜੀਤ ਸਿੰਘ ਦਿਲਬਰ ਨੇ ਆਪਣੀਆਂ ਰਚਨਾਵਾਂ, ਗੀਤਾਂ, ਕਵਿਤਾਵਾਂ ਨਾਲ ਪ੍ਰੋਗਰਾਮ 'ਚ ਰੰਗ ਭਰ ਦਿੱਤਾ | ਇੰਗਲੈਂਡ ਤੋਂ ਸਭਾ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਪ੍ਰਸਿੱਧ ਸ਼ਾਇਰ ਰਾਜਿੰਦਰਜੀਤ ਨੇ ਆਪਣੀਆਂ ਕਿਤਾਬਾਂ 'ਸਾਵੇਂ ਅਕਸ' ਤੇ 'ਸੂਲਾਂ ਸੇਤੀ ਰਾਤ' ਵਿੱਚੋਂ ਆਪਣੀਆਂ ਗ਼ਜ਼ਲਾਂ ਤਰੰਨੁਮ 'ਚ ਪੇਸ਼ ਕੀਤੀਆਂ ਤਾਂ ਸਰੋਤਿਆਂ ਨੇ ਇਕਾਗਰਤਾ ਨਾਲ ਮੰਤਰ ਮੁਗਧ ਹੋ ਕੇ ਉਹਨਾਂ ਦੀ ਸ਼ਾਇਰੀ ਦਾ ਆਨੰਦ ਮਾਣਿਆ | ਇਸ ਤੋਂ ਬਾਅਦ ਇੰਗਲੈਂਡ ਦੀ ਪ੍ਰਸਿੱਧ ਰੇਡੀਓ ਟੈਲੀਵੀਜ਼ਨ ਪੇਸ਼ਕਾਰ ਅਤੇ ਕਵਿੱਤਰੀ ਰੂਪ ਦਵਿੰਦਰ ਕੌਰ ਨੇ ਆਪਣੀ ਕਿਤਾਬ 'ਮੌਨ ਦਾ ਅਨੁਵਾਦ' ਵਿੱਚੋ ਕਵਿਤਾਵਾਂ ਸੁਣਾ ਕੇ ਅਤੇ ਆਪਣੀਆਂ ਅਣ ਛਪੀਆਂ ਗ਼ਜ਼ਲਾਂ ਨਾਲ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਕਿ ਹਾਲ 'ਚ ਬੈਠਾ ਸ਼ਾਇਰੀ ਦੇ ਵਹਿਣ 'ਚ ਵਹਿ ਰਿਹਾ ਸੀ | ਪ੍ਰੋਗਰਾਮ ਦੇ ਆਖਰ 'ਚ ਪ੍ਰਧਾਨ ਦਲਜੀਤ ਸਿੰਘ ਦਿਲਬਰ ਵਲੋਂ ਆਏ ਸਰੋਤਿਆਂ ਦਾ ਅਤੇ ਕਵੀਆਂ ਦਾ ਧੰਨਵਾਦ ਕੀਤਾ ਗਿਆ | ਸਟੇਜ਼ ਸਕੱਤਰ ਦੇ ਫਰਜ਼ ਅਮਨਦੀਪ ਸਿੰਘ ਅਮਨ ਵੱਲੋਂ ਬਾਖੂਬੀ ਨਾਲ ਨਿਭਾਏ ਗਏ | ਇਸ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਕਮਲਜੀਤ ਕੌਰ ਮਿਨਹਾਸ, ਡਾਕਟਰ ਇੰਦਰਜੀਤ ਸਿੰਘ, ਦਿਲਬਾਗ ਸਿੰਘ ਸੰਧੂ, ਮਾਸਟਰ ਗੁਰਦੇਵ ਸਿੰਘ, ਸੁਖਦੇਵ ਰਾਹੀ, ਜਗਦੀਸ਼ ਸਿੰਘ ਮੌਜੂਦ ਸਨ | ਪ੍ਰੋਗਰਾਮ ਦੌਰਾਨ ਸਾਹਿਤ ਸਭਾ ਵਲੋਂ ਪੰਜਾਬੀ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ |

ਪਿਛਲੀ ਖ਼ਬਰ ਆਪਣੇ ਨਿਸ਼ਾਨੇ ਉੱਚੇ ਰੱਖੋ, ਸਫ਼ਲਤਾ ਜ਼ਰੂਰ ਮਿਲੇਗੀ-ਪਹਿਲਵਾਨ ਗਾਮਾ ਸਿੰਘ <br/> ਅਗਲੀ ਖ਼ਬਰ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।