30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਸ਼ਨਪ੍ਰੀਤ ਸਿੰਘ ਟੌਕਸੀਕੋਲੋਜੀ ਟੈਸਟ ਤੋਂ ਬਾਅਦ ਨਸ਼ੇ ਕਰਕੇ ਡਰਾਈਵਿੰਗ ਕਰਨ ਦੇ ਦੋਸ਼ਾਂ ਤੋਂ ਮੁਕਤ <br/>

ਅਜੀਤ ਡੈਸਕ 05-11-2025
ਸਾਨ ਫਰਾਂਸਿਸਕੋ, 4 ਅਕਤੂਬਰ (ਐਸ ਅਸ਼ੋਕ ਭੌਰਾ)-ਸੈਨ ਬਰਨਾਰਡੀਨੋ ਕਾਉਂਟੀ ਜਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਓਾਟਾਰੀਓ ਵਿਚ ਅੱਠ ਵਾਹਨਾਂ ਨਾਲ ਘਾਤਕ ਦੁਰਘਟਨਾ ਕਰਨ ਦੇ ਦੋਸ਼ੀ ਇਕ ਸੈਮੀ-ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਹੁਣ ਡੀ.ਯੂ.ਆਈ. (ਡਰਾਈਵਿੰਗ ਅੰਡਰ ਇਨਫਲਿਊਐਂਸ) ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਕਿਉਂਕਿ ਟੌਕਸੀਕੋਲੋਜੀ ਰਿਪੋਰਟਾਂ ਤੋਂ ਬਾਅਦ ਉਸ ਦੇ ਖੂਨ ਵਿਚ ਜਾਂਚ ਕੀਤੇ ਗਏ ਕਿਸੇ ਵੀ ਨਸ਼ੀਲੇ ਪਦਾਰਥ ਦੀ ਪੁਸ਼ਟੀ ਨਹੀਂ ਹੋਈ | ਯੂਬਾ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਡਰਾਈਵਰ ਨੂੰ 21 ਅਕਤੂਬਰ ਨੂੰ ਵੈਸਟ ਵੈਲੀ ਡਿਟੈਂਸ਼ਨ ਸੈਂਟਰ 'ਚ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਤੇ ਵਾਹਨਾਂ ਨਾਲ ਕਤਲ ਦੇ ਸ਼ੱਕ ਵਿਚ ਗਿ੍ਫਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਤੇ ਚਾਰ ਜ਼ਖ਼ਮੀ ਹੋ ਗਏ ਸਨ | ਜਸ਼ਨਪ੍ਰੀਤ ਦੇ ਪੰਜਾਬ ਰਹਿੰਦੇ ਮਾਪਿਆਂ ਦੇ ਇਸ ਦਾਅਵੇ ਨੂੰ ਵੀ ਬੂਰ ਪਿਆ ਹੀ ਕਿ ਉਨ੍ਹਾਂ ਦਾ ਪੁੱਤਰ ਕੋਈ ਨਸ਼ਾਂ ਨਹੀਂ ਕਰਦਾ ਸੀ | ਉਧਰ ਜਿਲ੍ਹਾ ਅਟਾਰਨੀ ਨੇ ਕਿਹਾ ਹੈ ਕਿ ਜਸ਼ਨਪ੍ਰੀਤ ਦੇ ਦਰਜ ਮੁਕੱਦਮੇ 'ਚੋਂ ਡੀ.ਯੂ.ਆਈ. ਦੀਆਂ ਕਾਨੂੰਨੀ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਹੈ | ਡੀ.ਏ.(ਡਿਸਟਿ੍ਕ ਅਟਾਰਨੀ) ਨੇ ਕਿਹਾ ਕਿ ਸਿੰਘ 'ਤੇ ਹਾਲੇ ਵੀ ਘੋਰ ਲਾਪਰਵਾਹੀ ਨਾਲ ਵਾਹਨਾਂ ਨਾਲ ਟੱਕਰ ਦੇ ਦੋਸ਼ ਹਨ ਤੇ ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਸੀ ਕਿ ਹਾਈ ਵੇ 10 'ਤੇ ਹਾਦਸੇ ਤੋਂ ਠੀਕ ਪਹਿਲਾਂ ਪੱਛਮ ਵੱਲ ਜਾਣ ਵਾਲੀਆਂ ਲੇਨਾਂ 'ਤੇ ਆਵਾਜਾਈ ਹੌਲੀ ਹੋ ਗਈ ਸੀ ਪਰ ਸਿੰਘ ਦਾ ਟਰੱਕ ਨਹੀਂ ਰੁਕਿਆ ਅਤੇ ਵਿਸ਼ਾਲ ਚੇਨ ਰਿਐਕਸ਼ਨ ਕਰੈਸ਼ ਦਾ ਕਾਰਨ ਬਣਿਆ | ਜਸ਼ਨਪ੍ਰੀਤ ਸਿੰਘ ਇਸ ਵੇਲੇ ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਹੈ |

ਪਿਛਲੀ ਖ਼ਬਰ ਇੰਗਲੈਂਡ ਵਿਚ ਗੁਰਵਿੰਦਰ ਸਿੰਘ ਜੌਹਲ ਦੇ ਕਾਤਲ ਨੂੰ ਉਮਰ ਕੈਦ <br/> ਅਗਲੀ ਖ਼ਬਰ ਗੁਰਦੁਆਰਾ ਸਰਬੱਤ ਖ਼ਾਲਸਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।