ਸੈਕਰਾਮੈਂਟੋ, 6 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ 'ਚ ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਨÏਜਵਾਨਾਂ ਦੀ ਗਿਣਤੀ ਘਟੀ ਹੈ | ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਲੋਕ ਬਜ਼ਾਰ 'ਚੋਂ ਗਾਇਬ ਹੋ ਗਏ ਹਨ ਤੇ ਇਹ ਸਭ ਤੋਂ ਹੇਠਲੇ ਪੱਧਰ 'ਤੇ ਖਿਸਕ ਗਿਆ ਹੈ | ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ ਨੇ ਜਾਰੀ ਘਰੇਲੂ ਖਰੀਦਦਾਰਾਂ ਤੇ ਵਿਕ੍ਰੇਤਾ ਬਾਰੇ ਆਪਣੀ 2025 ਦੀ ਪ੍ਰੋਫਾਈਲ 'ਚ ਕਿਹਾ ਹੈ ਕਿ ਜੂਨ 2025 ਨੂੰ ਖਤਮ ਹੋਏ ਸਾਲ ਦÏਰਾਨ ਕੇਵਲ 21% ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ | ਇਸ ਤੋਂ ਪਹਿਲਾਂ 1981 'ਚ ਸਭ ਤੋਂ ਘੱਟ 38% ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ ਸੀ | ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ ਦੀ ਆਰਥਕ ਮਾਹਿਰ ਉੇੱਪ ਮੁਖੀ ਜੈਸੀਕਾ ਲਾਊਟਜ਼ ਨੇ ਕਿਹਾ ਹੈ ਕਿ ਘਰੇਲੂ ਖਰੀਦਦਾਰੀ ਡਗਮਗਾ ਗਈ ਹੈ | ਇਸ ਦਾ ਸਿੱਧਾ ਅਰਥ ਹੈ ਕਿ ਲੋਕ ਮਹਿੰਗਾਈ ਦੀ ਮਾਰ ਝਲਣ 'ਚ ਅਸਮਰਥ ਜ਼ਰ ਆ ਰਹੇ ਹਨ¢ ਉਨਾਂ ਦੀ ਆਮਦਨ ਘਟੀ ਹੈ ਜਦ ਕਿ ਇਸ ਦੇ ਉਲਟ ਬਜਾਰ ਮਹਿੰਗਾ ਹੋ ਗਿਆ ਹੈ |