24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜਲੰਧਰ ਦੇ ਸਵਰਨਜੀਤ ਸਿੰਘ ਨੇ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਵਜੋਂ ਚੁੱਕੀ ਸਹੁੰ

ਅਜੀਤ ਡੈਸਕ 06-12-2025

ਸਾਨ ਫਰਾਸਿਸਕੋ, 5 ਦਸੰਬਰ (ਐਸ.ਅਸ਼ੋਕ ਭੌਰਾ)-ਕੂਨੈਕਟੀਕਟ 'ਚ ਇਤਿਹਾਸ ਸਿਰਜਣ ਵਾਲੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ, ਨੌਰਵਿਚ ਸਿਟੀ ਕੌਂਸਲ, ਸਿੱਖਿਆ ਬੋਰਡ ਤੇ ਸ਼ਹਿਰ ਦੇ ਖਜ਼ਾਨਚੀ ਬੌਬ ਬੱਕੀ ਨੇ ਕੱਲ੍ਹ ਰਸਮੀ ਤੌਰ 'ਤੇ ਸਹੁੰ ਚੁੱਕੀ ਪਰ ਮੁੱਖ ਆਕਰਸ਼ਣ ਤੇ ਜ਼ਿਆਦਾਤਰ ਧਿਆਨ ਸਵਰਨਜੀਤ ਸਿੰਘ 'ਤੇ ਸੀ, ਜੋ ਹੁਣ ਅਧਿਕਾਰਤ ਤੌਰ 'ਤੇ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ | ਸਹੁੰ ਚੁੱਕਣ ਤੋਂ ਪਹਿਲਾਂ, ਸਿੱਖ ਭਾਈਚਾਰੇ ਨੇ ਸੇਂਟ ਵਿਨਸੈਂਟ ਡੀ ਪਾਲ ਪਲੇਸ ਫੂਡ ਪੈਂਟਰੀ ਨੂੰ 11,000 ਡਾਲਰ ਦਾਨ ਕੀਤੇ | ਸਹੁੰ ਚੁੱਕ ਸਮਾਗਮ ਸਮੇਂ ਸਿਟੀ ਕੌਂਸਲ ਚੈਂਬਰ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨਾਲ ਭਰੇ ਹੋਏ ਸਨ | ਕੁਝ ਲੋਕ ਰਾਜ ਤੋਂ ਬਾਹਰੋਂ ਵੀ ਨੌਰਵਿਚ ਆਏ ਸਨ | ਮੇਅਰ ਨਾਲ ਉਸ ਦੀ ਧਰਮ ਪਤਨੀ ਗੁੰਤਾਸ਼ ਕੌਰ ਤੇ ਤਿੰਨ ਬੱਚੇ ਵੀ ਸ਼ਾਮਲ ਸਨ | ਨੌਰਵਿਚ ਪੁਲਿਸ ਦੇ ਇਕ ਰੰਗੀਨ ਗਾਰਡ ਨੇ ਚੁਣੇ ਹੋਏ ਅਧਿਕਾਰੀਆਂ ਦੀ ਅਗਵਾਈ ਕੀਤੀ | ਇਸ ਮੌਕੇ ਮਨਮੋਹਨ ਸਿੰਘ ਨੇ ਪੰਜਾਬੀ ਤੇ ਅੰਗਰੇਜ਼ੀ ਦੋਵਾਂ 'ਚ ਪ੍ਰਾਰਥਨਾ ਕੀਤੀ | ਸਵਰਨਜੀਤ ਸਿੰਘ ਨੇ ਸਟੇਟ ਰਿਪਰਜੈਂਟੇਟਿਵ ਕੇਵਿਨ ਰਿਆਨ ਲਈ ਇਕ ਪਲ ਦਾ ਮੌਨ ਵੀ ਰੱਖਿਆ, ਜਿਸ ਦਾ ਨਵੰਬਰ ਵਿਚ ਦਿਹਾਂਤ ਹੋ ਗਿਆ ਸੀ | ਅਮਰੀਕੀ ਸੈਨੇਟਰ ਰਿਚਰਡ ਬਲੂਮੈਂਥਲ ਦਾ ਰਿਕਾਰਡ ਕੀਤਾ ਸੁਨੇਹਾ ਸੁਣਾਇਆ ਗਿਆ | ਸਹੁੰ ਚੁੱਕਣ ਉਪਰੰਤ ਸਵਰਨਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਕਾਰੋਬਾਰ ਲਈ ਆਕਰਸ਼ਿਤ ਕਰਨਾ, ਵਾਟਰਫ੍ਰੰਟ ਦਾ ਪੁਨਰ ਵਿਕਾਸ, ਵਰਕਫੋਰਸ ਹਾਊਸਿੰਗ ਤੇ ਹੋਰ ਮਨੋਰੰਜਨ ਸਥਾਨ ਬਣਾਉਣੇ ਉਸ ਦੀਆਂ ਮੁੱਖ ਤਰਜੀਹਾਂ ਹਨ | ਇਸ ਮੌਕੇ ਉਨ੍ਹਾਂ ਨਾਲ ਨੌਰਵਿਚ ਸਿਟੀ ਕੌਂਸਲ 'ਚ ਡੈਮੋਕ੍ਰੇਟਸ ਸ਼ੀਲਾ ਹੇਅਸ, ਜੋਅ ਡੀਲੂਸੀਆ, ਜਿਲ ਜ਼ੁਕਾਰਡੀ ਤੇ ਜ਼ਾਟੋ ਕਾਦੰਬਾਇਆ ਤੇ ਰਿਪਬਲਿਕਨ ਪੀਟਰ ਨਿਸਟ੍ਰੋਮ ਤੇ ਬਿੱਲ ਨੈਸ਼ ਸ਼ਾਮਲ ਸਨ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਨਵ-ਵਿਆਹੇ ਜੋੜੇ ਦੀ ਮੌਤ, ਪੰਜਾਬੀ ਡਰਾਈਵਰ ਗਿ੍ਫ਼ਤਾਰ <br/> ਅਗਲੀ ਖ਼ਬਰ ਕੈਲਗਰੀ ਹਵਾਈ ਅੱਡੇ 'ਤੇ 10 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ-2 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।