19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਪਸਟੀਨ ਦਸਤਾਵੇਜ਼ਾਂ 'ਚੋਂ 16 ਫਾਈਲਾਂ ਗਾਇਬ <br/>

ਅਜੀਤ ਡੈਸਕ 22-12-2025

ਨਿਊ ਯਾਰਕ, 21 ਦਸੰਬਰ (ਪੀ.ਟੀ.ਆਈ.)-ਅਮਰੀਕੀ ਨਿਆਂ ਵਿਭਾਗ ਵੱਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਜੈਫਰੀ ਐਪਸਟੀਨ ਨਾਲ ਸੰਬੰਧਿਤ ਦਸਤਾਵੇਜ਼ਾਂ 'ਚੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਫੋਟੋ ਸਮੇਤ ਘੱਟੋ-ਘੱਟ 16 ਫਾਈਲਾਂ ਅਚਾਨਕ ਗਾਇਬ ਹੋ ਗਈਆਂ ਹਨ | ਡੈਮੋਕ੍ਰੇਟਸ ਨੇ ਨਿਆਂ ਵਿਭਾਗ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜੈਫਰੀ ਐਪਸਟੀਨ ਨਾਲ ਸੰਬੰਧਿਤ ਹਾਲ ਹੀ 'ਚ ਜਾਰੀ ਕੀਤੇ ਗਏ ਦਸਤਾਵੇਜ਼ਾਂ 'ਚੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਫੋਟੋ ਹਟਾ ਦਿੱਤੀ ਹੈ | ਇਸ ਫੋਟੋ ਨੂੰ ਫਾਈਲ ਨੰਬਰ 468 ਨੰਬਰ ਦਿੱਤਾ ਗਿਆ ਸੀ ਤੇ ਇਸ ਵਿਚ ਟਰੰਪ ਨੂੰ ਇਕ ਅÏਰਤ ਨਾਲ ਦਿਖਾਇਆ ਗਿਆ ਸੀ | ਇਸ ਤੋਂ ਇਲਾਵਾ, ਘੱਟੋ-ਘੱਟ 16 ਫਾਈਲਾਂ ਨਿਆਂ ਵਿਭਾਗ ਦੀ ਵੈਬਸਾਈਟ ਤੋਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਗਾਇਬ ਹੋ ਗਈਆਂ ਹਨ | ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕ੍ਰੇਟਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਐਪਸਟਾਈਨ ਫਾਈਲਾਂ ਦੀ ਫਾਈਲ 468, ਜੋ ਡੋਨਾਲਡ ਟਰੰਪ ਨੂੰ ਦਰਸਾਉਂਦੀ ਹੈ, ਨੂੰ ਹੁਣ ਨਿਆਂ ਵਿਭਾਗ ਦੀ ਰਿਲੀਜ਼ ਤੋਂ ਹਟਾ ਦਿੱਤਾ ਗਿਆ ਹੈ | ਫਾਈਲਾਂ ਦੇ ਅਚਾਨਕ ਗਾਇਬ ਹੋਣ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਮਹੱਤਵਪੂਰਨ ਜਾਣਕਾਰੀ ਨੂੰ ਰੋਕਿਆ ਜਾ ਰਿਹਾ ਹੈ ਤੇ ਸਰਕਾਰ ਨੇ ਇਸ ਬਾਰੇ ਜਨਤਾ ਨੂੰ ਕਿਉਂ ਨਹੀਂ ਦੱਸਿਆ | ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕਰੇਟਸ ਨੇ ਫੋਟੋ ਦੇ ਗਾਇਬ ਹੋਣ 'ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਵਧੇਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਲੰਡਨ 'ਚ 'ਰਾਸ਼ਟਰੀ ਸਿੱਖ ਯੁੱਧ ਯਾਦਗਾਰ' ਬਣਾਉਣ ਲਈ ਢੁਕਵੀਂ ਜ਼ਮੀਨ ਦਾ ਹੋਇਆ ਪ੍ਰਬੰਧ-ਢੇਸੀ <br/> ਅਗਲੀ ਖ਼ਬਰ ਦੱਖਣੀ ਅਫ਼ਰੀਕਾ ਵਿਖੇ ਗੋਲੀਬਾਰੀ 'ਚ 9 ਮੌਤਾਂ, 10 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।