ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਅੱਜ ਰਾਜਧਾਨੀ ਦਿੱਲੀ ਦੀ ਜਨਤਾ ਨੂੰ ਸਿਹਤ ਖੇਤਰ ਨਾਲ ਜੁੜੀ ਵੱਡੀ ਸੁਗਾਤ ਦਿੱਤੀ ਹੈ ¢ ਅੱਜ ਰਾਜਧਾਨੀ ਵਿਚ 33 ਆਯੂਸ਼ਮਾਨ ਆਰੋਗਿਆ ਮੰਦਰ ਅਤੇ 17 ਜਨ ਔਸ਼ਧੀ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ¢ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿਚ ਆਯੂਸ਼ਮਾਨ ਆਰੋਗਿਆ ਮੰਦਰ ਦਾ ਉਦਘਾਟਨ ਕੀਤਾ ¢ ਦਿੱਲੀ ਦੇ ਸਾਰੇ ਕੈਬਨਿਟ ਮੰਤਰੀ ਆਪਣੇ ਆਪਣੇ ਚੋਣ ਖੇਤਰਾਂ ਵਿਚ ਇਨ੍ਹਾਂ ਕੇਂਦਰਾਂ ਦਾ ਉਦਘਾਟਨ ਕੀਤਾ ਜਾਵੇਗਾ¢ ਇਸ ਮੌਕੇ ਰੇਖਾ ਗੁਪਤਾ ਨੇ ਦੱਸਿਆ ਕਿ ਦਿੱਲੀ ਵਿਚ ਅੱਜ ਇਕੱਠੇ 33 ਆਯੂਸ਼ਮਾਨ ਆਰੋਗਿਆ ਮੰਦਰ ਅਤੇ 17 ਜਨ ਔਸ਼ਧੀ ਕੇਂਦਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 5 ਸਾਲ ਪਹਿਲਾਂ 2400 ਕਰੋੜ ਰੁਪਏ ਦੀ ਰਾਸ਼ੀ ਦਿੱਲੀ ਸਰਕਾਰ ਨੂੰ ਦਿੱਤੀ ਗਈ ਸੀ ਪ੍ਰੰਤੂ ਪਿਛਲੀ ਸਰਕਾਰ ਨੇ ਇਸ ਰਾਸ਼ੀ ਦੀ ਵਰਤੋਂ ਨਹੀਂ ਕੀਤੀ ¢ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਸ ਰਾਸ਼ੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ ਮਾਰਚ ਤਕ 1140 ਆਰੋਗਿਆ ਮੰਦਿਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ¢ ਮੁੱਖ ਮੰਤਰੀ ਨੇ ਕਿਹਾ ਕਿ ਆਰੋਗਿਆ ਮੰਦਿਰ ਅਤੇ ਮੁਹੱਲਾ ਕਲੀਨਿਕ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ ¢ ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਆਰੋਗਿਆ ਮੰਦਿਰ ਖੁੱਲਦੇ ਜਾਣਗੇ, ਉੱਥੇ ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਜਾਣਗੇ ¢ ਆਰੋਗਿਆ ਮੰਦਰ 'ਚ ਹਰ ਤਰ੍ਹਾਂ ਦੀ ਜਾਂਚ ਦੀ ਸਹੂਲਤ ਹੋਵੇਗੀ ਅਤੇ ਕੁਆਲੀਫਾਈਡ ਡਾਕਟਰ ਹੋਣਗੇ ¢ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜਨ ਔਸ਼ਧੀ ਕੇਂਦਰ ਸਿਰਫ਼ ਇਸ ਲਈ ਨਹੀਂ ਖੋਲ੍ਹੇ ਕਿਉਂਕਿ ਉਸ ਵਿਚ ਪ੍ਰਧਾਨ ਮੰਤਰੀ ਦਾ ਨਾਂਅ ਜੁੜਿਆ ਹੋਇਆ ਸੀ ¢ ਉਨ੍ਹਾਂ ਕਿਹਾ ਕਿ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਦੇ ਮੁਹੱਲਾ ਕਲੀਨਿਕ 'ਚ ਸਭ ਤੋਂ ਵੱਡਾ ਭਿ੍ਸ਼ਟਾਚਾਰ ਕੀਤਾ ਜਾ ਰਿਹਾ ਸੀ ਅਤੇ ਇਲਾਜ ਦੇ ਨਾਂਅ 'ਤੇ ਜਨਤਾ ਨੂੰ ਸਿਰਫ਼ ਧੋਖਾ ਦਿੱਤਾ ਗਿਆ ¢ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਇਲਾਵਾ ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਨੇ ਆਪਣੇ ਚੋਣ ਹਲਕੇ ਬਾਬਰ ਪੁਰ ਰੋਡ, ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ, ਕਪਿਲ ਮਿਸ਼ਰਾ ਨੇ ਖਜੂਰੀ ਖ਼ਾਸ ਸਮੇਤ ਹੋਰ ਥਾਵਾਂ 'ਤੇ ਆਯੂਸ਼ਮਾਨ ਆਰੋਗਿਆ ਮੰਦਰ ਦਾ ਉਦਘਾਟਨ ਕੀਤਾ ¢