03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ 'ਹਰਿਆਣਾ ਦਿਵਸ' ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ

ਅਜੀਤ ਡੈਸਕ 05-11-2025
ਯਮੁਨਾਨਗਰ, 4 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ 'ਹਰਿਆਣਾ ਦਿਵਸ' ਨੂੰ ਸਮਰਪਿਤ ਸੱਭਿਆਚਾਰਕ ਪ੍ਰੀਸ਼ਦ ਦੀ ਸਰਪ੍ਰਸਤੀ ਹੇਠ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਪਿ੍ੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਹਰਿਆਣਾ ਰਾਜ ਦਾ ਇਕ ਅਮੀਰ ਅਤੇ ਸ਼ਾਨਦਾਰ ਇਤਿਹਾਸ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸੰਸਕਿ੍ਤੀ ਦੁਨੀਆ ਭਰ 'ਚ ਵਿਲੱਖਣ ਪਛਾਣ ਰੱਖਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਦਿ੍ਸ਼ਟੀਕੋਣ ਅਤੇ ਮਿਸ਼ਨ 'ਚ ਦਿ੍ੜ ਰਹਿਣ ਲਈ ਉਤਸ਼ਾਹਿਤ ਕੀਤਾ | ਸੰਗੀਤ ਵਿਭਾਗ ਦੀ ਇੰਚਾਰਜ ਡਾ. ਨੀਤਾ ਦਿਵੇਦੀ ਅਤੇ ਪੰਜਾਬੀ ਵਿਭਾਗ ਦੀ ਡਾ. ਗੁਰਸ਼ਰਨ ਕੌਰ ਦੇ ਨਿਰਦੇਸ਼ਨ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਲੇਖ ਲਿਖਣ ਦੇ ਮੁਕਾਬਲੇ 'ਚ ਬੀ. ਏ. ਦੂਜੇ ਸਾਲ ਦੀ ਵਿਦਿਆਰਥਣ ਕਾਜਲ ਨੇ ਪਹਿਲਾ, ਐਮ. ਏ. (ਅਰਥ-ਸ਼ਾਸਤਰ) ਦੇ ਦੂਜੇ ਸਾਲ ਦੀ ਵਿਦਿਆਰਥਣ ਸਵਾਤੀ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਐਮ. ਏ. (ਅਰਥ-ਸ਼ਾਸਤਰ) ਦੇ ਦੂਜੇ ਸਾਲ ਦੀ ਵਿਦਿਆਰਥਣ ਸਲੋਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਗਾਇਨ ਮੁਕਾਬਲੇ 'ਚ ਬੀ. ਏ. ਦੇ ਤੀਜੇ ਸਾਲ ਦੀ ਵਿਦਿਆਰਥਣ ਪੂਜਾ ਨੇ ਪਹਿਲਾ, ਫੈਸ਼ਨ ਡਿਜ਼ਾਈਨਿੰਗ ਦੀ ਬੀ. ਐਸ. ਸੀ. ਦੇ ਦੂਜੇ ਸਾਲ ਦੀ ਵਿਦਿਆਰਥਣ ਨੈਨਸੀ ਨੇ ਦੂਜਾ ਤੇ ਬੀ. ਏ. ਦੇ ਦੂਜੇ ਸਾਲ ਦੀ ਵਿਦਿਆਰਥਣ ਮੇਘਨਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਡਾਂਸ ਮੁਕਾਬਲੇ 'ਚ ਬੀ. ਏ. ਦੇ ਤੀਜੇ ਸਾਲ ਦੀ ਵਿਦਿਆਰਥਣ ਭਾਵਨਾ ਨੇ ਪਹਿਲਾ, ਬੀ. ਏ. ਦੇ ਪਹਿਲੇ ਸਾਲ ਦੀ ਵਿਦਿਆਰਥਣ ਮੀਨਾਕਸ਼ੀ ਨੇ ਦੂਜਾ ਤੇ ਬੀ. ਏ. ਦੇ ਦੂਜੇ ਸਾਲ ਦੀ ਵਿਦਿਆਰਥਣ ਸਾਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪੇਂਟਿੰਗ ਮੁਕਾਬਲੇ 'ਚ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਪਿ੍ਅੰਕਾ ਨੇ ਪਹਿਲਾ, ਬੀ. ਏ. ਦੇ ਤੀਜੇ ਸਾਲ ਦੀ ਵਿਦਿਆਰਥਣ ਸੇਜਲ ਨੇ ਦੂਜਾ ਤੇ ਬੀ. ਏ. ਦੇ ਤੀਜੇ ਸਾਲ ਦੀ ਵਿਦਿਆਰਥਣ ਕਸ਼ਿਸ਼ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਡਾ. ਦੀਪਿਕਾ ਘਾਈ, ਲਿਪਾਕਸ਼ੀ, ਵਿਕਾਸ ਵਾਲੀਆ ਅਤੇ ਰਾਜਵੰਤ ਕੌਰ ਵਲੋਂ ਅਹਿਮ ਯੋਗਦਾਨ ਪਾਇਆ ਗਿਆ |
ਪਿਛਲੀ ਖ਼ਬਰ ਸਾਹਿਤ ਉਤਸਵ ਦਾ ਕੇਂਦਰ ਬਿੰਦੂ ਹੋਵੇਗਾ ਦੇਸ਼ ਪ੍ਰੇਮ-ਪ੍ਰੋ. ਯੋਗੇਸ਼ ਸਿੰਘ <br/> ਡੀ.ਯੂ. ਸਾਹਿਤ ਉਤਸਵ 12 ਫਰਵਰੀ... ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਖੋਜਾਰਥੀਆਂ ਨੇ ਨਾਰੀਵਾਦੀ ਚਿੰਤਕਾਂ ਬਾਰੇ ਖੋਜ-ਪੱਤਰ ਕੀਤੇ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।