30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਆਜ਼ਾਦੀ ਘੁਲਾਟੀਏ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦਿਵਸ ਸੰਬੰਧੀ ਵਿਸ਼ਾਲ ਜਲੂਸ 25 ਨੂੰ - ਵਿਨੈ ਆਰੀਆ

ਅਜੀਤ ਡੈਸਕ 24-12-2025
ਨਵੀਂ ਦਿੱਲੀ, 23 ਦਸੰਬਰ (ਮਿਸਰਦੀਪ ਭਾਟੀਆ)-ਆਰੀਆ ਸਮਾਜ, ਪ੍ਰਮੁੱਖ ਸਮਾਜੀ ਸੰਨਿਆਸੀ ਅਤੇ ਆਜ਼ਾਦੀ ਘੁਲਾਟੀਏ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦਿਵਸ ਦਾ ਆਯੋਜਨ 25 ਦਸੰਬਰ ਨੂੰ ਕਰੇਗਾ | ਸਵਾਮੀ ਸ਼ਰਧਾਨੰਦ ਨੇ ਆਪਣਾ ਸੰਪੂਰਨ ਜੀਵਨ ਗਰੀਬਾਂ, ਦਲਿਤਾਂ ਅਤੇ ਅਨਾਥਾਂ ਦੀ ਭਲਾਈ ਅਤੇ ਸਾਰਿਆਂ ਦੀ ਸਿੱਖਿਆ ਦੇ ਪ੍ਰਸਾਰ ਲਈ ਸਮਰਪਿਤ ਕਰ ਦਿੱਤਾ | ਉਨ੍ਹਾਂ ਨੇ 1923 ਵਿਚ ਸ਼ੁੱਧੀ ਅੰਦੋਲਨ ਦੀ ਸਥਾਪਨਾ ਕੀਤੀ ਸੀ ਜਿਸ ਦਾ ਉਦੇਸ਼ ਵਿਸ਼ੇਸ਼ ਰੂਪ ਵਿਚ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਹਿੰਦੂ ਸਮਾਜ ਵਿਚ ਮੁੜ ਪ੍ਰਵੇਸ਼ ਕਰਾਉਣਾ ਸੀ, ਜੋ ਵੱਖ-ਵੱਖ ਕਾਰਨਾਂ ਕਰਕੇ ਧਰਮ ਪਰਿਵਰਤਨ ਕਰ ਚੁੱਕੇ ਸਨ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਸੀ | ਇਸ ਮੌਕੇ 'ਤੇ ਆਰੀਆ ਸਮਾਜ ਦੁਆਰਾ ਬਲਿਦਾਨ ਭਵਨ, ਨਵਾਂ ਬਾਜ਼ਾਰ ਤੋਂ ਰਾਮਲੀਲ੍ਹਾ ਮੈਦਾਨ ਤੱਕ ਇਕ ਵਿਸ਼ਾਲ ਜਲੂਸ ਦਾ ਆਯੋਜਨ ਕੀਤਾ ਜਾਵੇਗਾ ਜਿਸ ਨੂੰ ਹਰਸ਼ ਮਲਹੋਤਰਾ, ਕੇਂਦਰੀ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਅਤੇ ਕਪਿਲ ਖੰਨਾ, ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ, ਦਿੱਲੀ ਅਤੇ ਪ੍ਰਵੀਨ ਖੰਡੇਲਵਾਲ, ਚਾਂਦਨੀ ਚੌਕ ਹਲਕਾ, ਝੰਡੀ ਦੇ ਕੇ ਰਵਾਨਾ ਕਰਨਗੇ | ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਜਨਰਲ ਸਕੱਤਰ ਵਿਨੈ ਆਰੀਆ ਨੇ ਕਿਹਾ ਕਿ ਸਾਲ 2026 ਸਵਾਮੀ ਸ਼ਰਧਾਨੰਦ ਦਿਵਸ ਦਾ ਸ਼ਤਾਬਦੀ ਵਰ੍ਹਾ ਹੈ | ਇਸ ਮੌਕੇ 'ਤੇ ਆਰੀਆ ਸਮਾਜ ਨੇ 'ਸਵਾਮੀ ਸ਼ਰਧਾਨੰਦ 0 100' ਨਾਂਅ ਦੀ ਇਕ ਸਾਲ ਤੱਕ ਚੱਲਣ ਵਾਲੀ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਦਲਿਤਾਂ, ਅਨਾਥਾਂ ਅਤੇ ਮੁੱਲ-ਆਧਾਰਿਤ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਮੋਹਰੀ ਭੂਮਿਕਾ 'ਤੇ ਕੇਂਦਰਤ ਰਹੇਗੀ | ਵਿਨੈ ਆਰੀਆ ਨੇ ਅੱਗੇ ਦੱਸਿਆ ਕਿ ਸਵਾਮੀ ਸ਼ਰਧਾਨੰਦ ਨੇ ਦੇਸ਼ ਦੇ ਪਹਿਲੇ ਗੁਰੂਕੁਲ ਕਾਂਗੜੀ ਦੀ ਸਥਾਪਨਾ ਕੀਤੀ ਸੀ ਜੋ ਅੱਜ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ | ਸਵਾਮੀ ਸ਼ਰਧਾਨੰਦ ਨੇ ਦਿੱਲੀ ਦਾ ਪਹਿਲਾ ਅਨਾਥ ਆਸ਼ਰਮ ਸਥਾਪਿਤ ਕੀਤਾ ਸੀ |
ਪਿਛਲੀ ਖ਼ਬਰ ਹੋਲਾਂਬੀ ਕਲਾਂ ਵਿਚ ਬਣਨ ਵਾਲੇ ਪਹਿਲੇ ਈ-ਵੇਸਟ ਪਾਰਕ ਨੂੰ ਕੈਬਨਿਟ ਦੀ ਮਨਜ਼ੂਰੀ <br/> ਹਵਾ ਪ੍ਰਦੂਸ਼ਣ ਨੂੰ ਨੱਥ... ਅਗਲੀ ਖ਼ਬਰ ਗਾਲੀ-ਗਲੋਚ ਨੂੰ ਲੈ ਕੇ ਝਗੜਾ ਵਧਿਆ, ਦੋਸਤ ਨੇ ਇੱਟ ਮਾਰ ਕੇ ਲੈ ਲਈ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।