ਲੋਹੀਆਂ ਖਾਸ, 16 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੀਰ ਬਾਬਾ ਲੱਖ ਦਾਤਾ ਜੀ ਪ੍ਰਬੰਧਕ ਕਮੇਟੀ ਵਲੋਂ ਐੱਨ. ਆਰ. ਆਈ. ਵੀਰਾਂ ਤੇ ਗ੍ਰਾਮ ਪੰਚਾਇਤ ਸ਼ਤਾਬਗੜ੍ਹ ਦੇ ਸਹਿਯੋਗ ਨਾਲ ਪੀਰਾਂ ਦੇ ਦਰਬਾਰ 'ਤੇ ਪਿੰਡ ਸ਼ਤਾਬਗੜ੍ਹ ਵਿਖੇ ਕਰਵਾਇਆ ਜਾਂਦਾ ਸਾਲਾਨਾ ਸੱਭਿਆਚਾਰਕ ਮੇਲਾ 19 ਤੇ 20 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ਦੇ ਸਰਪੰਚ ਤੇ ਸੇਵਾ ਮੁਕਤ ਏ. ਐੱਸ. ਆਈ. ਬਲਕਾਰ ਸਿੰਘ ਗਿੱਲ, ਸਾ. ਸੰਮਤੀ ਮੈਂਬਰ ਚੈਂਚਲ ਸਿੰਘ ਸਭਰਵਾਲ, ਜੀਤ ਸਿੰਘ ਸਭਰਵਾਲ, ਡਾ. ਜਸਵੀਰ ਸਿੰਘ, ਦਰਸ਼ਨ ਲਾਲ ਅਤੇ ਹੋਰਾਂ ਨੇ ਦੱਸਿਆ ਕਿ 19 ਤਰੀਕ ਨੂੰ ਮਹਿੰਦੀ, ਚਾਦਰ ਤੇ ਝੰਡੇ ਦੀ ਰਸਮ ਸਮੂਹ ਮੇਲਾ ਕਮੇਟੀ ਵਲੋਂ ਅਦਾ ਕੀਤੀ ਜਾਵੇਗੀ ਅਤੇ 20 ਜੂਨ ਨੂੰ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ, ਲੱਕੀ ਖਾਨ, ਨਵੀਂ ਧਾਲੀਵਾਲ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ |