03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਿਜੇ ਰੁਪਾਨੀ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਸਨ-ਡਾ: ਥਿੰਦ

ਅਜੀਤ ਡੈਸਕ 17-06-2025
ਸ਼ਾਹਕੋਟ, 16 ਜੂਨ (ਦਲਜੀਤ ਸਿੰਘ ਸਚਦੇਵਾ)-ਅਹਿਮਦਾਬਾਦ 'ਚ ਵਾਪਰੇ ਜਹਾਜ਼ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੁਪਾਨੀ ਦੇ ਦਿਹਾਂਤ 'ਤੇ ਭਾਜਪਾ ਮੰਡਲ ਸ਼ਾਹਕੋਟ 'ਚ ਮੰਡਲ ਪ੍ਰਧਾਨ ਸੰਜਮ ਮੈਸਨ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ 2 ਮਿੰਟ ਦਾ ਮੋਨ ਧਾਰਨ ਕਰਕੇ ਤੇ ਵਿਜੇ ਰੁਪਾਨੀ ਦੀ ਤਸਵੀਰ 'ਤੇ ਫੁੱਲਮਾਲਾ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ | ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਦੇ ਬੁਲਾਰੇ ਡਾ: ਅਮਰਜੀਤ ਸਿੰਘ ਥਿੰਦ ਤੇ ਭਾਜਪਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਭਾਜਪਾ ਵਿਚ ਵਿਜੇ ਰੁਪਾਨੀ ਦੇ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਰੁਪਾਨੀ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਸਨ | ਇਨ੍ਹਾਂ ਦੇ ਜਾਣ ਨਾਲ ਭਾਜਪਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ | ਇਸ ਮੌਕੇ ਰਜਿੰਦਰ ਸਿੰਘ ਲਾਟੀਆ, ਸੁਦਰਸ਼ਨ ਸੋਬਤੀ, ਰੋਬਿਨ ਸ਼ਰਮਾ, ਸਵਰਨ ਸਿੰਘ ਜੱਜ ਪਰਜੀਆਂ, ਸੁਨੀਲ ਕੁਮਾਰ ਅਨੇਜਾ ਮਹਿਤਪੁਰ, ਸੁਨੀਲ ਕੁਮਾਰ ਸ਼ਰਮਾ ਲੋਹੀਆਂ, ਦਲਬੀਰ ਸਿੰਘ ਸੱਭਰਵਾਲ ਮਲਸੀਆਂ, ਵਿਵੇਕਾ ਨੰਦ ਸ਼ਰਮਾ, ਪੁਨੀਤ ਅਗਰਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੱਚਿਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਾ ਵੱਡੀ ਗੱਲ-ਪਵਨ ਕੁਮਾਰ ਟੀਨੂੰ ਅਗਲੀ ਖ਼ਬਰ ਭਾਰਤ ਭੂਸ਼ਣ ਆਸ਼ੂ ਵੱਡੀ ਲੀਡ ਨਾਲ ਜਿੱਤਣਗੇ-ਮਾਣਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।