ਆਦਮਪੁਰ, 16 ਜੂਨ (ਰਮਨ ਦਵੇਸਰ)-ਸਤਿਗੂਰੁ ਰਵਿਦਾਸ ਐਜੂਕੇਸ਼ਨਲ ਕਮੇਟੀ ਆਦਮਪੁਰ ਵਲੋਂ ਪ੍ਰਧਾਨ ਮੰਗਤ ਰਾਮ ਦੀ ਦੇਖ-ਰੇਖ ਹੇਠ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਵਨ ਕੁਮਾਰ ਟੀਨੂੰ ਚੇਅਰਮੈਨ ਪੰਜਾਬ ਰਾਜ ਖੇਤੀਬਾੜੀ ਵਿਕਾਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਨੇ ਕਮੇਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਾ ਬਹੁਤ ਵੱਡੀ ਗੱਲ ਹੈ | ਪ੍ਰਧਾਨ ਮੰਗਤ ਰਾਮ ਨੇ ਘਰ-ਘਰ 'ਚ ਵਿਦਿਆ ਦਾ ਦੀਪ ਜਗਾਓ, ਆਪਣੇ ਬੱਚੇ ਜਰੂਰ ਪੜ੍ਹਾਓ ਦੇ ਮਕਸਦ ਨਾਲ ਇਹ ਕਮੇਟੀ ਬਣਾਈ ਹੈ | ਜਿਸ ਦਾ ਲਾਭ ਬੱਚਿਆਂ ਨੂੰ ਮਿਲੇਗਾ ਤੇ ਬੱਚਿਆਂ ਦਾ ਰੁਝਾਨ ਪੜ੍ਹਾਈ ਵੱਲ ਜਿਆਦਾ ਵਧੇਗਾ | ਇਸ ਮੌਕੇ ਪ੍ਰਧਾਨ ਮੰਗਤ ਰਾਮ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਚਰਨ ਸਿੰਘ ਚੰਨੀ (ਆਪ ਨੇਤਾ), ਪਵਿੱਤਰ ਸਿੰਘ (ਸਾਬਕਾ ਪ੍ਰਧਾਨ) ਨੰਬੜਦਾਰ ਚਰਨਜੀਤ ਸ਼ੇਰੀ , ਅਮਰੀਕ ਸਿੰਘ (ਕੌਂਸਲਰ), ਸੁਰਿਦਰ ਪਾਲ ਸਿਧੂੰ (ਕੋਸਲਰ), ਗੁਰਜੀਤ ਸਿੰਘ , ਗੁਰਿਦਰ ਸਿੰਘ ਕਢਿਆਣਾ ਖਜਾਨਚੀ, ਜਰਨੈਲ ਸੈਕਟਰੀ ਬਲਜੀਤ ਸਿੰਘ, ਬਲਬੀਰ ਕੁਮਾਰ, ਕੁਲਦੀਪ ਰਾਏ, ਨਰੇਸ਼ ਕੁਮਾਰ , ਨਰੇਸ਼ ਪਾਲ, ਹਰਨਿਦਰ ਸਿੰਘ, ਹਰਭਜਨ ਲਾਲ, ਤਿਤੇਸ਼ ਸਿੰਘ, ਕੁਲਵਰਨ ਸਿੰਘ ਫੌਜੀ, ਮੋਹਨ ਲਾਲਨਿੱਕੂ , ਪਰਮਿੰਦਰ ਸਿੰਘ ਸੋਨੂੰ ਆਦਿ ਹਾਜਰ ਸਨ |